ਰਵਾਇਤੀ ਪਾਰਟੀਆਂ ਨੂੰ ਛੱਡ ਹਰਿਆਣਾ ’ਚ ‘ਆਪ’ ਨੂੰ ਮੌਕਾ ਦਿਓ: ਮੀਤ ਹੇਅਰ
ਪੱਤਰ ਪ੍ਰੇਰਕ
ਟੋਹਾਣਾ, 12 ਅਗਸਤ
ਅਨਾਜ ਮੰਡੀ ਟੋਹਾਣਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਆਏ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੇ ਹਰਿਆਣਾ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰ ਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਹਰਿਆਣਾ ਦਾ ਬੇਟਾ ਦੱਸਦੇ ਹੋਏ ਅਗਾਮੀਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਮੀਤ ਹੇਅਰ ਨੇ ਹਰਿਆਣਾ ਦੇ ਵੋਟਰਾਂ ਨੂੰ ਮੁਫ਼ਤ ਬਿਜਲੀ, ਸਿਹਤ ਸੇਵਾਵਾਂ ਤੇ ਪੰਜਾਬ ਵਿੱਚ 43 ਹਜ਼ਾਰ ਸਰਕਾਰੀ ਨੌਕਰੀਆਂ ਤੇ ਭ੍ਰਿਸਟਾਚਾਰ ਵਿਰੁੱਧ ਚਲਾਈ ਮੁੰਹਿਮ ਤੇ ਮਜ਼ਦੂਰਾਂ, ਕਿਸਾਨਾਂ ਦੀ ਭਲਾਈ ਲਈ ਕੀਤੇ ਕੰਮ, ਕਰਮਚਾਰੀਆਂ, ਗਰੀਬਾਂ ਨੂੰ ਸਹੂਲਤਾਂ ਦਾ ਵੇਰਵਾ ਦਿੰਦੇ ਹੋਏ ਹਰਿਆਣਾ ਵਿੱਚ ਮੌਕਾ ਮਿਲਣ ’ਤੇ ਸਹੂਲਤਾਂ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿੰਡ ਵਿੱਚ ਸਰਪੰਚ ਤੇ ਪੰਚ ਨਾ ਬਣਨ ਵਾਲੇ ਹੌਣਹਾਰ ਨੌਜਵਾਨਾਂ ਨੂੰ ਬਿਨਾਂ ਖਰਚਾ ਕੀਤੇ ਐੱਮਐੱਲਏ ਤੇ ਸੰਸਦ ਮੈਂਬਰ ਬਣਾਇਆ। ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਤੇ ਮੁੱਖ ਮੰਤਰੀ ਤੁਹਾਨੂੰ ਸੜਕਾਂ ’ਤੇ ਘੁੰਮਦੇ ਮਿਲਣਗੇ। ਮੀਤ ਹੇਅਰ ਨੇ ਵਿਦੇਸ਼ ਜਾ ਰਹੇ ਨੌਜਵਾਨਾਂ, ਅਗਨੀਵੀਰ ਯੋਜਨਾ, ਬੇਰੁਜ਼ਗਾਰ, ਕਿਸਾਨਾਂ ’ਤੇ ਪਾਏ ਖਰਚੇ ਤੇ ਦਲਿਤ ਪਰਿਵਾਰਾਂ ਦੀਆਂ ਲੋੜਾਂ ਗਿਣਵਾਇਆਂ। ਉਨ੍ਹਾਂ ਨੇ ਭਾਜਪਾ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਨੇ ‘ਆਪ’ ਆਗੂ ਮੁੱਖ ਮੰਤਰੀ ਨੂੰ ਨਸ਼ਾ ਤਸਕਰਾਂ ਨਾਲ ਜੇਲ੍ਹਾਂ ਵਿੱਚ ਬੰਦ ਕੀਤਾ।