For the best experience, open
https://m.punjabitribuneonline.com
on your mobile browser.
Advertisement

ਵਾਲੀਬਾਲ ਤੋਂ ਸਮੈਸ਼ ਲਾਉਣਾ ਸਿੱਖਿਆ: ਸਾਤਵਿਕ

07:13 AM Jun 18, 2024 IST
ਵਾਲੀਬਾਲ ਤੋਂ ਸਮੈਸ਼ ਲਾਉਣਾ ਸਿੱਖਿਆ  ਸਾਤਵਿਕ
Advertisement

ਨਵੀਂ ਦਿੱਲੀ, 17 ਜੂਨ
ਟੋਕੀਓ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਕਾਂਸੇ ਦਾ ਤਗ਼ਮਾ ਜੇਤੂ ਅਤੇ 2022 ਏਸ਼ੀਅਨ ਗੇਮਜ਼ ਦੇ ਸੋਨ ਤਗ਼ਮਾ ਜੇਤੂ, ਬੈਡਮਿੰਟਨ ਵਿੱਚ ਵਿਸ਼ਵ ਨੰਬਰ ਇੱਕ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਜੋੜੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਹੈ ਅਤੇ ਦੋਵੇਂ ਇਸ ਸਾਲ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਦੋਵਾਂ ਨੇ ਇੱਥੇ ਇੱਕ ਸ਼ੋਅ ਦੌਰਾਨ ਖੇਡ ਦੀ ਤਕਨੀਕ ਨਾਲ ਸਬੰਧਿਤ ਕੁੱਝ ਰਾਜ਼ ਸਾਂਝੇ ਕੀਤੇ। 565 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਭ ਤੋਂ ਤੇਜ਼ ਹਿੱਟ ਕਰਨ ਦਾ ਗਿੰਨੀਜ਼ ਵਰਲਡ ਰਿਕਾਰਡ ਕਾਇਮ ਕਰਨ ਵਾਲੇ ਸਾਤਵਿਕਸਾਈਰਾਜ ਨੇ ਕਿਹਾ, ‘‘ਮੈਂ ਵਾਲੀਬਾਲ ਤੋਂ ਸਮੈਸ਼ ਲਾਉਣਾ ਸਿੱਖਿਆ, ਕਿਵੇਂ ਖਿਡਾਰੀ ਉੱਛਲਦਾ ਹੈ ਅਤੇ ਤੇਜ਼ ਹਿੱਟ ਕਰਦਾ ਹੈ। ਮੈਨੂੰ ਇਹ ਦਾਅ ਸ਼ਾਨਦਾਰ ਲੱਗਿਆ ਅਤੇ ਇਸ ਤਰ੍ਹਾਂ ਮੈਂ ਜਦੋਂ ਛੋਟਾ ਸੀ ਤਾਂ ਕੁੱਦਣਾ ਸਿੱਖਿਆ। ਕਿਸੇ ਨੂੰ ਮੈਨੂੰ ਨਹੀਂ ਸਿਖਾਇਆ ਅਤੇ ਮੈਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਤੇਜ਼ ਵਾਰ ਕਰਨ ਨੂੰ ਸਫਲਤਾ ਮਿਲੀ। ਮੈਂ ਅੰਤਰ-ਧਿਆਨ ਹੋ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਵਿਰੋਧੀ ਖਿਡਾਰੀ ਕਿੱਥੇ ਖੜ੍ਹਾ ਹੋ ਸਕਦਾ ਹੈ। ਪਹਿਲਾਂ ਮੈਂ ਕਈ ਕੋਣਾਂ ਤੋਂ ਖੇਡਦਾ ਸੀ ਅਤੇ ਲਾਈਨ ਹਿੱਟ ਕਰਦਾ ਸੀ, ਪਰ ਹੁਣ ਮੈਂ ਵਿਰੋਧੀ ਦੇ ਸਰੀਰ ਵੱਲ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ।’’
ਇਸੇ ਤਰ੍ਹਾਂ ਚਿਰਾਗ ਸ਼ੈੱਟੀ ਨੇ ਦੱਸਿਆ ਕਿ ਉਹ ਕਸਰਤ ਅਤੇ ਸੰਗੀਤ ਦੇ ਸੁਮੇਲ ਨਾਲ ਆਪਣੇ ਦਿਮਾਗ ਵਿੱਚ ਖੇਡ ਦੀ ਰਣਨੀਤੀ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ।
ਉਸ ਨੇ ਕਿਹਾ ਕਿ ਡਬਲਜ਼ ਵਿੱਚ ਤਾਕਤ ਦੀ ਖੇਡ ਕੰਮ ਨਹੀਂ ਆਉਂਦੀ ਹੈ, ਸਗੋਂ ਇੱਥੇ ਰੱਖਿਆ ਅਤੇ ਸਹੀ ਸਮੇਂ ’ਤੇ ਮੋੜਵਾਂ ਵਾਰ ਖਿਡਾਰੀ ਨੂੰ ਜਿੱਤ ਵੱਲ ਲਿਜਾਂਦਾ ਹੈ। -ਆਈਏਐੱਨਐੱਸ

Advertisement

Advertisement
Advertisement
Author Image

Advertisement