ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ ’ਚ ਯੂਥ ਕਲੱਬਾਂ ਦੇ ਆਗੂਆਂ ਨੇ ਬਾਜ਼ੀ ਮਾਰੀ

08:49 AM Oct 21, 2024 IST
ਜਵਾਹਰਕੇ ਦੀ ਨਵੀਂ ਚੁਣੀ ਪੰਚਾਇਤ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।

ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਮਾਨਸਾ ਜ਼ਿਲ੍ਹੇ ਵਿੱਚ ਲੋਕਾਂ ਨੇ ਨੌਜਵਾਨਾਂ ਵੱਲੋਂ ਕੀਤੇ ਕੰਮਾਂ ਦੀ ਕਦਰ ਪਾਈ ਹੈ ਅਤੇ ਵੱਡੀ ਗਿਣਤੀ ਵਿੱਚ ਯੂਥ ਕਲੱਬਾਂ ਦੇ ਆਗੂਆਂ ਨੂੰ ਚੁਣਿਆ ਹੈ। ਲੰਮੇ ਸਮੇਂ ਤੋਂ ਪਿੰਡ ਦੇ ਸਾਂਝੇ ਕੰਮਾਂ ਵਿੱਚ ਯੋਗਦਾਨ ਪਾ ਰਹੇ ਪੇਂਡੂ ਯੂਥ ਕਲੱਬਾਂ ਦੇ ਆਗੂਆਂ ਵਿੱਚ ਲੋਕਾਂ ਨੇ ਵਿਸ਼ਵਾਸ ਪ੍ਰਗਟ ਕਰਦਿਆਂ ਵੱਡੇ-ਵੱਡੇ ਨੇਤਾਵਾਂ ਨੂੰ ਪਟਕਣੀ ਦਿੰਦਿਆਂ ਪਿੰਡ ਦੇ ਨੌਜਵਾਨਾਂ ਹੱਥ ਵਾਂਗਡੋਰ ਦਿੱਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਚਰਚਿਤ ਚੋਣ ਵਿੱਚ ਇੱਕ ਪਾਸੇ ਮਰਹੂਮ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਹਮਾਇਤ ਪ੍ਰਾਪਤ ਡਾ. ਬਲਜੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿੰਡ ਬਾਜੇਵਾਲਾ ’ਚ ਪੋਹਲੋਜੀਤ ਸਿੰਘ ਸਰਪੰਚ ਨੇ ਕਲੱਬ ਪ੍ਰਧਾਨ ਹੁੰਦਿਆਂ ਅਤੇ ਪਿਛਲੀ ਵਾਰ ਸਰਪੰਚ ਹੁੰਦਿਆਂ ਵਿਕਾਸ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕੀਤਾ। ਪਿੰਡ ਵਾਸੀਆਂ ਵੱਲੋਂ ਇਸ ਵਾਰ ਫਿਰ ਵਿਸ਼ਵਾਸ ਪ੍ਰਗਟ ਕਰਦਿਆਂ ਪੋਹਲੋਜੀਤ ਸਿੰਘ ਨੂੰ ਸਰਪੰਚ ਚੁਣਿਆ ਹੈ। ਪਿੰਡ ਰਾਏਪੁਰ ਵਿੱਚ ਕਲੱਬ ਆਗੂ ਰਾਜ ਸਿੱਧੂ ਰਾਜੂ ਰਾਏਪੁਰ, ਪਿੰਡ ਦਲੇਲ ਸਿੰਘ ਵਾਲਾ ਤੋਂ ਹਰਦੀਪ ਸਿੰਘ, ਪਿੰਡ ਗੇਹਲੇ ਵਿੱਚ ਵੀ ਕਲੱਬ ਦੀ ਹਮਾਇਤ ਪ੍ਰਾਪਤ ਪ੍ਰਿਤਪਾਲ ਸ਼ਰਮਾ, ਅਲੀਸ਼ੇਰ ਕਲਾਂ ਵਿੱਚ ਜੱਗਾ ਸਿੰਘ ਸਟੇਟ ਐਵਾਰਡੀ ਅਤੇ ਕਲੱਬ ਪ੍ਰਧਾਨ ਦੀ ਮਾਤਾ, ਪਿੰਡ ਹਾਕਮ ਵਾਲਾ ’ਚ ਸੁਖਵਿੰਦਰ ਸਿੰਘ ਬਬਲੂ ਕਲੱਬ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਪਿੰਡ ਮੌਜੀਆ ਕਲੱਬ ਆਗੂ ਪਾਲ ਸਿੰਘ ਆਦਿ ਮਾਨਸਾ ਜ਼ਿਲ੍ਹੇ ਦੇ ਯੂਥ ਕਲੱਬਾਂ ਦੇ ਉਹ ਮੋਹਰੀ ਆਗੂ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਪਿੰਡਾਂ ਵਿੱਚ ਪਿਛਲੇ 15-20 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰਵਾ ਰਹੇ ਹਨ ਅਤੇ ਇਸ ਵਾਰ ਪਿੰਡ ਲੋਕਾਂ ਨੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਸਰਪੰਚ ਚੁਣਿਆ ਗਿਆ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੇਵਾਮੁਕਤ ਅਧਿਕਾਰੀ ਡਾ. ਸੰਦੀਪ ਘੰਡ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਪਿੰਡਾਂ ਦੀ ਰਾਜਨੀਤੀ ਲਈ ਅੱਗੇ ਆਉਣਾ ਇੱਕ ਸ਼ੁਭ ਸੰਕੇਤ ਹੈ।

Advertisement

Advertisement