For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਪਾਰਟੀਆਂ ਦੇ ਆਗੂ ‘ਆਪ’ ਵਿੱਚ ਸ਼ਾਮਲ

10:10 AM Mar 13, 2024 IST
ਵੱਖ ਵੱਖ ਪਾਰਟੀਆਂ ਦੇ ਆਗੂ ‘ਆਪ’ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ। -ਫੋਟੋ: ਸੇਖੋਂ
Advertisement

ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਮਾਰਚ
ਹਲਕਾ ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਮਰਥਨ ਮਿਲਿਆ ਜਦੋਂ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅਨੇਕ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਕਾਂਗਰਸੀ ਆਗੂ ਚੌਧਰੀ ਪਵਨ ਕਟਾਰੀਆ, ਕਾਂਗਰਸੀ ਆਗੂ ਤੇ ਬਲਾਕ ਸੰਮਤੀ ਗੜ੍ਹਸ਼ੰਕਰ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਮੇਸ਼ਵਰ ਸਿੰਘ, ਭਵੀਸ਼ਨ ਦਾਸ ਸਰਪੰਚ ਡੱਲੇਵਾਲ, ਨਰਿੰਦਰ ਸਿੰਘ ਸਰਪੰਚ ਪਰਸੋਤਾ, ਹਰਮੇਸ਼ ਸਿੰਘ ਸਰਪੰਚ ਰਾਮਪੁਰ, ਖੇਮ ਰਾਜ ਸ਼ੰਭੂ ਸਰਪੰਚ ਬਿਲੜੋਂ, ਡਾ. ਕੇਵਲ ਸਿੰਘ, ਕਮਲਜੀਤ ਕੁਮਾਰ ਰਿੰਕਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਮੇਜ ਸਿੰਘ ਬਸਿਆਲਾ, ਅਮਰਜੀਤ ਸਿੰਘ ਸਰਪੰਚ ਸਿੰਬਲੀ, ਪ੍ਰਵੇਸ਼ ਚੰਦਰ ਸਰਪੰਚ, ਮਲਕੋਵਾਲ, ਕੁਲਵੰਤ ਰਾਏ ਸਰਪੰਚ ਡਾਨਸੀਵਾਲ, ਤੀਰਥ ਸਿੰਘ ਸਰਪੰਚ ਖੁਸ਼ੀ ਪੱਦੀ, ਰਜਿੰਦਰ ਸਿੰਘ ਸਰਪੰਚ ਬੱਠਲਾਂ, ਦਲਜੀਤ ਸਿੰਘ ਸਰਪੰਚ ਮਹਿਦੂਦ, ਸਬਕਾ ਸੰਮਤੀ ਮੈਂਬਰ ਸੁਰਿੰਦਰ ਸਿੰਘ ਪਨਾਮ, ਗੁਰਸੇਵਕ ਸਿੰਘ ਧਮਾਈ, ਜੱਸਾ ਵਰਿਆਣਾ, ਵਿਨੋਦ ਕੁਮਾਰ ਸਰਪੰਚ ਕੁਨੈਲ, ਬਲਵਿੰਦਰ ਸਿੰਘ ਮੋਹਨ ਲਾਲ ਸਾਬਕਾ ਸਰਪੰਚ ਹਾਜੀਪੁਰ, ਮਿੰਟੂ ਰਾਣਾ, ਸੰਜੀਵ ਰਾਣਾ ਸਰਪੰਚ ਕੋਕੋਵਾਲ, ਰਾਜੀਵ ਠਾਕੁਰ ਸਰਪੰਚ ਚੌਹੜਾਂ ਆਦਿ ਮੁੱਖ ਹਨ।

Advertisement

Advertisement
Author Image

joginder kumar

View all posts

Advertisement
Advertisement
×