For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਮਹਿਲਾ ਮੋਰਚਾ ਦੇ ਆਗੂ ਭਾਜਪਾ ਵਿੱਚ ਸ਼ਾਮਲ

11:13 AM Apr 21, 2024 IST
ਕਾਂਗਰਸ ਮਹਿਲਾ ਮੋਰਚਾ ਦੇ ਆਗੂ ਭਾਜਪਾ ਵਿੱਚ ਸ਼ਾਮਲ
ਭਾਜਪਾ ਮਹਿਲਾ ਮੋਰਚਾ ਦੀ ਮੀਟਿੰਗ ਵਿੱਚ ਹਾਜ਼ਰ ਰਵਨੀਤ ਸਿੰਘ ਬਿੱਟੂ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਪਰੈਲ
ਭਾਜਪਾ ਮਹਿਲਾ ਮੋਰਚਾ ਦੀ ਇੱਕ ਮੀਟਿੰਗ ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਸੂਬਾ ਸਕੱਤਰ ਰੇਣੂ ਥਾਪਰ ਅਤੇ ਮਹਿਲਾ ਮੋਰਚਾ ਇੰਚਾਰਜ ਹਰਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮਹਿਲਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸਾਬਕਾ ਪ੍ਰਧਾਨ ਲੀਨਾ ਟਪਾਰੀਆ ਨੂੰ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਨ੍ਹਾਂ ਦੀ ਪ੍ਰੇਰਨਾ ਨਾਲ ਕਾਂਗਰਸ ਮਹਿਲਾ ਮੋਰਚਾ ਦੀਆਂ ਕਈ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਅਨੁਪਮਾ ਅਰੋੜਾ, ਅਰੁਣਾ ਟਪਾਰੀਆ, ਅਨੁਰਾਧਾ ਸਹਿਗਲ, ਪੂਨਮ ਬੱਗਾ, ਸਪਨਾ ਸ਼ਰਮਾ, ਸੰਗੀਤਾ ਸ਼ਰਮਾ, ਰੰਮੀ ਮੁਮ, ਹਰਦੀਪ ਕੌਰ, ਮਮਤਾ ਰਾਣੀ, ਸੁਨੀਤਾ ਦੇਵੀ, ਪਿੰਕੀ ਕਟਾਰੀਆ, ਵੰਦਨਾ ਸੂਦ, ਨੀਲਮ ਤਲਵਾਰ, ਪੱਲਵੀ, ਕੰਚਨ ਬੱਤਰਾ, ਰੂਪਾ ਰਾਣੀ, ਰੁਬੀਨਾ ਮੋਰੇ, ਅਨੀਤਾ ਥਾਪਰ, ਦੀਪਾ ਗੋਇਲ, ਕਾਜਲ ਖੋਸਲਾ, ਵਨੀਤਾ ਜੈਨ ਅਤੇ ਰੇਣੂ ਖੰਨਾ ਆਦਿ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਰਵਨੀਤ ਸਿੰਘ ਬਿੱਟੂ ਨੇ ਇਨ੍ਹਾਂ ਸਾਰੀਆਂ ਮਹਿਲਾ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਪ੍ਰਧਾਨ ਧੀਮਾਨ ਅਤੇ ਬਿੱਟੂ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੇ ਔਰਤਾਂ ਦੇ ਭਲੇ ਲਈ ਕਈ ਸਕੀਮਾਂ ਲਿਆਂਦੀਆਂ ਹਨ। ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂੰ ਚੁੱਘ ਨੇ ਕਿਹਾ ਕਿ ਮਹਿਲਾ ਮੋਰਚਾ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।

Advertisement

Advertisement
Author Image

sukhwinder singh

View all posts

Advertisement
Advertisement
×