ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਨਵਲਨੀ ਨੂੰ ਦਿੱਤਾ ਜ਼ਹਿਰ; ਹਾਲਤ ਗੰਭੀਰ

04:17 PM Aug 20, 2020 IST

ਮਾਸਕੋ, 20 ਅਗਸਤ

Advertisement

ਰੂਸ ਦੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਜਹਾਜ਼ ਦੀ ਯਾਤਰਾ ਦੌਰਾਨ ਕਥਿਤ ਤੌਰ ‘ਤੇ ਜ਼ਹਿਰੀਲ ਕਾਰਨ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਸਾਇਬੇਰੀਆ ਦੇ ਹਸਪਤਾਲ ਦੀ ਆਈਸੀਯੂ ਵਿਚ ਵੈਂਟੀਲੇਟਰ’ ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਤਰਜਮਾਨ ਕਿਰਾ ਯਾਰਮੀਸ਼ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕੱਟੜ ਵਿਰੋਧੀ ਨਵਲਨੀ ਸਾਇਬੇਰੀਆ ਦੇ ਸ਼ਹਿਰ ਤੋਮਸਕ ਤੋਂ ਜਹਾਜ਼ ਰਾਹੀਂ ਮਾਸਕੋ ਪਰਤਣ ਵੇਲੇ ਬਿਮਾਰ ਪੈ ਗਿਆ। ਉਨ੍ਹਾਂ ਟਵੀਟ ਕੀਤਾ, “ ਤੋਮਸਕ ਵਿਖੇ ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਨਵਲਨੀ ਨੂੰ ਜ਼ਹਿਰ ਦਿੱਤਾ ਗਿਆ ਹੈ।” ਉਸ ਨੇ ‘ਇਕੋ ਮੋਸਕਵੀ’ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਨਵਲਨੀ ਨੂੰ ਪਸੀਨਾ ਆ ਰਿਹਾ ਸੀ। ਫਿਰ ਉਹ ਪਖਾਨੇ ਗਏ ਤੇ ਉਥੇ ਬੇਹੋਸ਼ ਹੋ ਗਏ। ਨਵਲਨੀ ਨੂੰ ਸਵੇਰ ਦੀ ਚਾਹ ਦੇ ਨਾਲ ਕੋਈ ਜ਼ਹਿਰੀਲਾ ਪਦਾਰਥ ਜ਼ਰੂਰ ਦਿੱਤਾ ਗਿਆ ਲੱਗਦਾ ਹੈ। ਉਸ ਨੇ ਕਿਹਾ,‘ਡਾਕਟਰ ਕਹਿੰਦੇ ਹਨ ਕਿ ਕਿਸੇ ਗਰਮ ਪਦਾਰਥ ਨਾਲ ਜ਼ਹਿਰ ਘੋਲ ਕੇ ਦਿੱਤਾ ਗਿਆ ਹੈ।’

Advertisement
Advertisement
Tags :
ਹਾਲਤਗੰਭੀਰਜ਼ਹਿਰਦਿੱਤਾਨਵਲਨੀਨੇਤਾਵਿੱਚਵਿਰੋਧੀ