For the best experience, open
https://m.punjabitribuneonline.com
on your mobile browser.
Advertisement

ਇੰਟਰਲਾਕਿੰਗ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਨੀਂਹ ਪੱਥਰ ਰੱਖਿਆ

09:52 AM Jul 17, 2023 IST
ਇੰਟਰਲਾਕਿੰਗ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਨੀਂਹ ਪੱਥਰ ਰੱਖਿਆ
ਗਲੀ ਦੇ ਨਿਰਮਾਣ ਲਈ ਟੱਕ ਲਗਾਉਂਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।
Advertisement

ਐਨਪੀ ਧਵਨ
ਪਠਾਨਕੋਟ, 16 ਜੁਲਾਈ
ਪਿੰਡ ਦਾਰਾ ਸਲਾਮ ਵਿੱਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਨੂੰ ਜਾਣ ਵਾਲੀ ਗਲੀ ਜੋ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਬਣੀ ਸੀ, ਨੂੰ ਇੰਟਰਲਾਕਿੰਗ ਟਾਈਲਾਂ ਨਾਲ ਬਣਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਜਾਇੰਟ ਕਮਿਸ਼ਨਰ ਸੁਰਜੀਤ ਸਿੰਘ, ਐੱਸਈ ਸਤੀਸ਼ ਸੈਣੀ, ਸੰਦੀਪ ਕੁਮਾਰ, ਬਲਜਿੰਦਰ ਕੌਰ, ਅਮਿਤ ਮਹਿਰਾ, ਨਵਤੇਜ ਸਰਨਾ, ਮੱਖਣ ਸਿੰਘ, ਗਜੇਸ਼ਵਰ, ਬੱਬੀ ਐਮਾਂ ਮੁਗਲਾਂ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡ ਦਾਰਾ ਸਲਾਮ ਦੀ ਇਸ ਗਲੀ ਨੂੰ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਟਾਈਲਾਂ ਨਾਲ ਪੱਕਾ ਕੀਤਾ ਜਾਵੇਗਾ ਅਤੇ ਗਲੀ ਦੇ ਦੋਨੋਂ ਸਾਈਡਾਂ ’ਤੇ ਕਰੀਬ 5 ਲੱਖ ਰੁਪਏ ਨਾਲ ਸਟਰੀਟ ਲਾਈਟ ਵੀ ਲਗਾਈ ਜਾਵੇਗੀ। ਇਸ ਦੇ ਬਾਅਦ ਸਾਲ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਝਾਖੋਲਾਹੜੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਬਲਾਕ ਪ੍ਰਧਾਨਾਂ ਦਾ ਇਕੱਠ ਕੀਤਾ ਗਿਆ। ਇਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਅਤੇ ਕੁਲਦੀਪ ਸਿੰਘ ਨੇ ਕੀਤੀ।
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ
ਪਠਾਨਕੋਟ (ਪੱਤਰ ਪ੍ਰੇਰਕ): ਸਰਹੱਦੀ ਪਿੰਡ ਫਤਹਿਪੁਰ ਵਿੱਚ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੜ੍ਹ ਨਾਲ ਪ੍ਰਭਾਵਿਤ ਹੋਏ ਗੁੱਜਰਾਂ ਨੂੰ ਰਾਸ਼ਨ ਵੰਡ ਸਮਾਗਮ ਕੀਤਾ ਗਿਆ। ਇਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਾਮਲ ਹੋ ਕੇ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਰਾਸ਼ਨ ਸਮਗਰੀ ਵੰਡੀ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਜਨਿ੍ਹਾਂ ਵਿੱਚ ਤਹਿਸੀਲਦਾਰ ਲਛਮਣ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ, ਨੂੰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਜਲਦੀ ਰਿਪੋਰਟ ਬਣਾਉਣ ਲਈ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਮੰਤਰੀ ਨੇ ਤਾਰਾਗੜ੍ਹ ਬੇਗੋਵਾਲ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਟਾਗਰੀ ਨੰਬਰ 1 ਵਿੱਚ ਦਰਜ ਕਰਨ ਲਈ 66 ਕੇਵੀ ਸਬ ਸਟੇਸ਼ਨ ਨੂੰ ਅਪਗਰੇਡ ਕਰਨ ਦਾ ਉਦਘਾਟਨ ਕੀਤਾ।

Advertisement

Advertisement
Tags :
Author Image

Advertisement
Advertisement
×