ਸੁਨਾਮ ਘਟਨਾ ਕਾਰਨ ਫਤਹਿਗੜ੍ਹ ਸਾਹਿਬ ’ਚ ਵਕੀਲਾਂ ਦੀ ਹੜਤਾਲ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 5 ਸਤੰਬਰ
ਸੁਨਾਮ ਵਿੱਚ ਵਕੀਲ ਦੀ ਕੁੱਟਮਾਰ ਖ਼ਿਲਾਫ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਵਕੀਲਾਂ ਨੇ ਕੰਮ ਛੋੜ ਹੜਤਾਲ ਕੀਤੀ ਅਤੇ ਜ਼ਿਲ੍ਹਾ ਅਦਾਲਤ ਅੱਗੇ ਬੈਠ ਕੇ ਰੋਸ ਧਰਨਾ ਦਿੱਤਾ। ਇਸ ਮੌਕੇ ਐਡਵੋਕੇਟ ਧਾਰਨੀ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਤੇ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਸੁਨਾਮ ਵਿੱਚ ਇੱਕ ਵਕੀਲ ਨਾਲ ਕੁਝ ਅਨਸਰਾਂ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਕਾਰਨ ਵਕੀਲਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਵਕੀਲ ਸੁਰੱਖਿਆ ਐਕਟ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਵਕੀਲ ਫੌਜਦਾਰੀ ਕੇਸ ਲੜਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਕੀਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਧੀਮਾਨ, ਜਨਰਲ ਸਕੱਤਰ ਵਿਵੇਕ ਸ਼ਰਮਾ, ਰਣਜੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਸੋਢੀ, ਕੇ.ਐਸ ਮੋਹੀ, ਗੁਰਪ੍ਰੀਤ ਗੁਰਨਾ, ਭੁਪਨਪ੍ਰੀਤ ਸਿੰਘ, ਅਬਦੁਲ ਕਨੌਤਾ, ਇੰਦਰਜੀਤ ਸਿੰਘ ਚੀਮਾ, ਅਨਿਲ ਗੁਪਤਾ ਦਵਿੰਦਰ ਸਿੰਘ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਕੁਲਵੀਰ ਸਿੰਘ, ਜਗਜੀਤ ਸਿੰਘ, ਦਿਲਬਾਰ ਸਿੰਘ, ਹਰਕਮਲ ਸਿੰਘ, ਗੁਰਦੀਪ ਕੌਰ ਵਾਲੀਆ ਆਦਿ ਹਾਜ਼ਰ ਸਨ।