For the best experience, open
https://m.punjabitribuneonline.com
on your mobile browser.
Advertisement

ਦੀਪ ਸਿੱਧੂ ਦੇ ਭਰਾ ਵਕੀਲ ਮਨਦੀਪ ਸਿੱਧੂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

09:04 AM Mar 17, 2024 IST
ਦੀਪ ਸਿੱਧੂ ਦੇ ਭਰਾ ਵਕੀਲ ਮਨਦੀਪ ਸਿੱਧੂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਾਰਚ
ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ’ਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਭਰਾ ਵਕੀਲ ਮਨਦੀਪ ਸਿੰਘ ਸਿੱਧੂ ਨੂੰ ਅੱਜ ਲੁਧਿਆਣਾ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਪੁਲੀਸ ਨੇ ਮਨਦੀਪ ਸਿੰਘ ਸਿੱਧੂ ਨੂੰ ਉਸ ਸਮੇਂ ਹਿਰਾਸਤ ’ਚ ਲਿਆ ਜਦੋਂ ਕਚਿਹਰੀ ਕੰਪਲੈਕਸ ’ਚ ਉਹ ਆਪਣੇ ਕੈਬਿਨ ਵਿੱਚ ਬੈਠਾ ਹੋਇਆ ਸੀ। ਪੁਲੀਸ ਨੇ ਮਨਦੀਪ ਸਿੰਘ ਸਿੱਧੂ ਨੂੰ ਹਿਰਾਸਤ ’ਚ ਲੈਣ ਦਾ ਕਾਰਨ ਨਹੀਂ ਦੱਸਿਆ। ਸੂਤਰ ਦੱਸਦੇ ਹਨ ਕਿ ਅਸਾਮ ਦੀ ਡਬਿਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ’ਚ ਤਬਦੀਲ ਕਰਵਾਉਣ ਲਈ ਅੰਮ੍ਰਿਤਸਰ ’ਚ ਇਕੱਠ ਹੋਣਾ ਸੀ ਜਿਸ ਲਈ ਵਕੀਲ ਮਨਦੀਪ ਸਿੰਘ ਸਿੱਧੂ ਨੇ ਅੰਮ੍ਰਿਤਸਰ ’ਚ ਇਸ ਇਕੱਠ ਨੂੰ ਸੰਬੋਧਨ ਕਰਨਾ ਸੀ। ਪੁਲੀਸ ਨੂੰ ਖਦਸ਼ਾ ਸੀ ਕਿ ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ, ਇਸ ਲਈ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ। ਮਨਦੀਪ ਸਿੱਧੂ ਨੂੰ ਹਿਰਾਸਤ ’ਚ ਲਏ ਜਾਣ ਦੀ ਪੁਸ਼ਟੀ ਹਾਲੇ ਤੱਕ ਕਿਸੇ ਅਧਿਕਾਰੀ ਨੇ ਨਹੀਂ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×