ਅਬੋਹਰ (ਪੱਤਰ ਪ੍ਰੇਰਕ): ਇਥੇ ਮਲੋਟ ਰੋਡ ’ਤੇ ਬੀਤੀ ਰਾਤ ਸੜਕ ਕੰਢੇ ਖੜ੍ਹੀ ਟਰਾਲੀ ਨਾਲ ਥਾਰ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਥਾਰ ਗੱਡੀ ਚਲਾ ਰਹੇ ਨੌਜਵਾਨ ਵਕੀਲ ਸੁਜੋਤ ਬਰਾੜ (26) ਦੀ ਮੌਤ ਹੋ ਗਈ। ਮ੍ਰਿਤਕ ਦਾ 5 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਅਬੋਹਰ ਦੀ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਭਤੀਜਾ ਸੀ।