For the best experience, open
https://m.punjabitribuneonline.com
on your mobile browser.
Advertisement

ਲਾਰੈਂਸ ਵੌਂਗ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

07:14 AM May 16, 2024 IST
ਲਾਰੈਂਸ ਵੌਂਗ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
ਲਾਰੈਂਸ ਵੌਂਗ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਂਦੇ ਹੋਏ। -ਫੋਟੋ: ਰਾਇਟਰਜ਼
Advertisement

ਸਿੰਗਾਪੁਰ, 15 ਮਈ
ਅਰਥਸ਼ਾਸਤਰੀ ਲਾਰੈਂਸ ਵੌਂਗ ਨੇ ਅੱਜ ਸਿੰਗਾਪੁਰ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਵੌਂਗ (51) ਨੇ 72 ਸਾਲਾ ਲੀ ਸੀਨ ਲੂੰਗ ਦੀ ਥਾਂ ਲਈ ਹੈ। ਲੂੰਗ ਨੇ ਦੋ ਦਹਾਕਿਆਂ ਮਗਰੋਂ ਆਪਣਾ ਅਹੁਦੇ ਛੱਡਿਆ ਹੈ। ਦੋਵੇਂ ਆਗੂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਨਾਲ ਸਬੰਧਤ ਹਨ। ਇਹ ਪਾਰਟੀ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੰਗਾਪੁਰ ਦੀ ਆਰਥਿਕ ਪ੍ਰਗਤੀ ਨੂੰ ਅੱਗੇ ਵਧਾ ਰਹੀ ਹੈ। ਵੌਂਗ, ਜੋ ਉਪ ਪ੍ਰਧਾਨ ਮੰਤਰੀ ਸਨ, ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵਜੋਂ ਚੌਥੀ ਪੀੜ੍ਹੀ ਦੇ ਪੀਏਪੀ ਸਿਆਸਤਦਾਨਾਂ ਦੀ ਸਰਕਾਰ ਦੀ ਅਗਵਾਈ ਕਰਨਗੇ। ਰਾਸ਼ਟਰਪਤੀ ਥਰਮਨ ਸ਼ਾਨਮੁਗਰਤਨਮ (67) ਨੇ ਵੌਂਗ ਨੂੰ ਹਲਫ਼ ਦਿਵਾਇਆ। ਵੋਂਗ ਨੇ ਵਜ਼ਾਰਤ ਵਿੱਚ ਵੱਡੇ ਪੱਧਰ ’ਤੇ ਬਦਲਾਅ ਨਾ ਕੀਤੇ ਜਾਣ ਸਬੰਧੀ ਲਗਾਤਾਰਤਾ, ਸਥਿਰਤਾ ਅਤੇ ਰੁਕਾਵਟਾਂ ਤੋਂ ਬਚਣ ਦੀ ਜ਼ਰੂਰਤ ਦਾ ਹਵਾਲਾ ਦਿੱਤਾ। ਵੋਂਗ ਨੂੰ ਅਪਰੈਲ 2022 ਵਿੱਚ ਪੀਏਪੀ ਦੀ ਚੌਥੀ ਪੀੜ੍ਹੀ, ਜਾਂ 4ਜੀ, ਟੀਮ ਦੇ ਆਗੂ ਵਜੋਂ ਨਾਮਜ਼ਦ ਕੀਤਾ ਗਿਆ ਸੀ ਅਤੇ ਉਸੇ ਸਾਲ ਜੂਨ ਵਿੱਚ ਉਪ ਪ੍ਰਧਾਨ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×