For the best experience, open
https://m.punjabitribuneonline.com
on your mobile browser.
Advertisement

ਦਲਬਦਲੀ ਰੋਕਣ ਲਈ ਬਣਾਇਆ ਜਾਵੇਗਾ ਕਾਨੂੰਨ: ਅਚਾਰੀਆ

11:33 AM Apr 21, 2024 IST
ਦਲਬਦਲੀ ਰੋਕਣ ਲਈ ਬਣਾਇਆ ਜਾਵੇਗਾ ਕਾਨੂੰਨ  ਅਚਾਰੀਆ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿੰਗ ਕਮਾਂਡਰ ਅਨੁਮਾ ਆਚਾਰੀਆ। -ਫੋਟੋ: ਜਗਮੋਹਨ ਸਿੰਘ
Advertisement

ਪੱਤਰ ਪ੍ਰੇਰਕ
ਰੂਪਨਗਰ, 20 ਅਪਰੈਲ
ਅੱਜ ਇੱਥੇ ਰੂਪਨਗਰ ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਵਿੰਗ ਕਮਾਂਡਰ ਅਨੁਮਾ ਅਚਾਰੀਆ ਨੇ ਕਿਹਾ ਕਿ ਪੀੜਤ ਨੂੰ ਬਚਾਉਣ ਦੀ ਥਾਂ ਪੀੜਾਂ ਦੇਣ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਦੀ ਦੇਖ-ਰੇਖ ਅਧੀਨ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਅਪਰਾਧ ਵਧ ਰਹੇ ਹਨ ਤੇ ਔਰਤਾਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਮਾਂ ਬੱਧ ਤਰੀਕੇ ਰਾਹੀਂ 30 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਨੂੰ ਖਤਮ ਕਰਕੇ ਫੌਜ ਵਿੱਚ ਪੱਕੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਉਪਰੰਤ ਨੇਤਾਵਾਂ ਦੀ ਦਲਬਦਲੀ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਬੁਲਾਰਾ ਪੰਜਾਬ ਕਾਂਗਰਸ, ਕੌਮੀ ਕੋਆਰਡੀਨੇਟਰ ਓਬੀਸੀ ਸੈੱਲ ਗੁਰਿੰਦਰਪਾਲ ਸਿੰਘ ਬਿੱਲਾ, ਅਮਰਜੀਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਵਿਸਕੀ ਸਾਬਕਾ ਪ੍ਰਧਾਲ ਜ਼ਿਲ੍ਹਾ ਕਾਂਗਰਸ ਕਮੇਟੀ, ਮੋਹਿਤ ਸ਼ਰਮਾ, ਕਮਲ ਰਾਣੇਵਾਲ, ਦਿਲਬਰ ਸਿੰਘ ਸਰਪੰਚ ਪੁਰਖਾਲੀ, ਸੁਰਿੰਦਰ ਸਿੰਘ ਹਰੀਪੁਰ, ਰਾਣਾ ਕੰਗ ਤੇ ਰੌਬਿਨ ਰੰਗੀਲਪੁਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×