ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਅ ’ਵਰਸਿਟੀ ਮਾਮਲਾ: ਵਿਦਿਆਰਥੀ ਜਾਂਚ ਤੋਂ ਸੰਤੁਸ਼ਟ ਨਾ ਹੋਏ

08:46 AM Oct 03, 2024 IST
ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣਦੀ ਹੋਈ ਦੋ ਮੈਂਬਰੀ ਬਾਹਰੀ ਜਾਂਚ ਕਮੇਟੀ ਦੇ ਮੈਂਬਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਕਤੂਬਰ
ਇੱਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਪੁੱਜੀ ਜਾਂਚ ਕਮੇਟੀ ਤੋਂ ਯੂਨੀਵਰਸਿਟੀ ਦਾ ਕੋਈ ਵਿ‌ਦਿਆਰਥੀ ਸੰਤੁਸ਼ਟ ਨਾ ਹੋਇਆ। ਸਵੇਰੇ 9 ਵਜੇ ਪੁੱਜੇ ਜਾਂਚ ਕਮੇਟੀ ਦੇ ਬਾਹਰੀ ਮੈਂਬਰਾਂ ਵਿੱਚ ਪ੍ਰੋ.(ਡਾ.) ਅਰਚਨਾ ਮਿਸ਼ਰਾ, ਵਾਈਸ-ਚਾਂਸਲਰ, ਡਾ. ਬੀਆਰ ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ ਸੋਨੀਪਤ ਅਤੇ ਗਿਰੀਬਾਲਾ ਸਿੰਘ, ਚੇਅਰਮੈਨ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ, ਭੋਪਾਲ ਨਾਲ ਵਿਦਿਆਰਥੀ ਗੱਲ ਕਰਨ ਲਈ ਤਿਆਰ ਨਾ ਹੋਏ। ਉਹ ਇਸ ਗੱਲ ’ਤੇ ਅੜੇ ਹੋਏ ਸਨ ਕਿ ਦੋ ਮੈਂਬਰ ਹੋਰ ਪਾਏ ਜਾਣ ਤੇ ਕੁੱਲ ਚਾਰ ਮੈਂਬਰਾਂ ਦੀ ਕਮੇਟੀ ਖ਼ੁਦ ਇਕ ਮੈਂਬਰ ਹੋਰ ਚੁਣੇ।
ਇਸ ਦੌਰਾਨ ਹਾਈ ਕੋਰਟ ਦੇ ਚੀਫ਼ ਜਸ‌ਟਿਸ ਦੇ ਹੁਕਮਾਂ ਅਨੁਸਾਰ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦੇ ਦਸਤਖਤਾਂ ਹੇਠ ਬਣਾਈ ਦੋ ਬਾਹਰੀ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਸ਼ਰਤ ਅੱਗੇ ਝੁਕਦਿਆਂ ਤਿੰਨ ਮੈਂਬਰ ਹੋਰ ਨਿਯੁਕਤ ਕੀਤੇ। ਇਨ੍ਹਾਂ ਵਿਚ ਪ੍ਰੋ. (ਡਾ.) ਫੈਜ਼ਾਨ ਮੁਸਤਫ਼ਾ, ਵਾਈਸ ਚਾਂਸਲਰ, ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ, ਪਟਨਾ, ਗੌਤਮ ਭਾਟੀਆ, ਸੰਵਿਧਾਨਕ ਕਾਨੂੰਨ ਵਿਦਵਾਨ ਤੇ ਵਕੀਲ ਅਤੇ ਡਾ. ਅਨਿੰਦਿਤਾ ਪੁਜਾਰੀ, ਸੀਨੀਅਰ ਵਕੀਲ, ਸੁਪਰੀਮ ਕੋਰਟ ਜਾਂਚ ਕਰਨ ਲਈ ਸ਼ਾਮਲ ਹੋਏ। ਅਸਲ ਵਿੱਚ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਤਿੰਨ ਵਜੇ ਤਿੰਨ ਮੈਂਬਰ ਹੋਰ ਪੁੱਜ ਗਏ। ਮਗਰੋਂ ਵਿਦਿਆਰਥੀਆਂ ਨੇ ਹਾਲ ਵਿੱਚ ਜਾਂਚ ਕਮੇਟੀ ਕੋਲ ਆਪਣੀਆਂ ਸ਼ਿਕਾਇਤਾਂ ਦਾ ਪਟਾਰਾ ਖੋਲ੍ਹਿਆ। ਵਿ‌ਦਿਆਰਥੀਆਂ ਨੇ ਜਾਂਚ ਕਮੇਟੀ ਅੱਗੇ ਵਾਈਸ ਚਾਂਸਲਰ ’ਤੇ ਕਈ ਗੰਭੀਰ ਦੋਸ਼ ਲਾਏ। ਮਗਰੋਂ ਜਾਂਚ ਕਮੇਟੀ ਨੇ ਲੰਬਾ ਸਮਾਂ ਰਜਿਸਟਰਾਰ ਡਾ. ਅਨੰਦ ਪਵਾਰ ਤੇ ਡੀਨ ਅਕਾਦਮਿਕ ਮਾਮਲੇ ਵੀਕੇ ਵਤਸ ਨਾਲ ਵੀ ਮੀਟਿੰਗ ਕੀਤੀ। ਕਮੇਟੀ ਦੇ ਕਿਸੇ ਵੀ ਮੈਂਬਰ ਨੇ ਮੀਡੀਆ ਨਾਲ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਜਾਂਚ ਰਿਪੋਰਟ ਚੀਫ਼ ਜਸਟਿਸ ਨੂੰ ਸੌਂਪਣਗੇ। ਅੱਜ ਸਾਰਾ ਦਿਨ ਦੀ ਜਾਂਚ ਤੋਂ ਵਿਦਿਆਰਥੀਆਂ ਨੇ ਅਸੰਤੁਸ਼ਟੀ ਜ਼ਾਹਿਰ ਕੀਤੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਮੇਟੀ ਮੈਂਬਰ ਵਿਦਿਆਰਥੀਆਂ ਨੂੰ ਜਮਾਤਾਂ ਵਿਚ ਜਾਣ ਲਈ ਕਹਿ ਰਹੇ ਹਨ ਪਰ ਜਦੋਂ ਤੱਕ ਕੋਈ ਨਿਬੇੜਾ ਨਹੀਂ ਹੁੰਦਾ ਉਹ ਜਮਾਤਾਂ ਵਿੱਚ ਨਹੀਂ ਜਾਣਗੇ

Advertisement

Advertisement