ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਦੀਵਾਲਾ ਨਿਕਲਿਆ: ਰੰਧਾਵਾ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 7 ਨਵੰਬਰ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਕੈਲੇ ਕਲਾਂ ਵਿੱਚ ਕਾਂਗਰਸ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਮੰਡੀਆਂ ’ਚ ਕਿਸਾਨਾਂ ਦੀ ਜੋ ਦੁਰਦਸ਼ਾ ਕੀਤੀ ਹੈ, ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੇਆਮ ਗੈਂਗਸਟਰਾਂ ਨਾਲ ਘੁੰਮ ਰਹੇ ਹਨ, ਅਮਨ-ਕਾਨੂੰਨ ਦੀ ਸਥਿਤੀ ਦਾ ਪੰਜਾਬ ਵਿੱਚ ਦੀਵਾਲਾ ਨਿੱਕਲ ਚੁੱਕਾ ਹੈ। ਇੱਥੋਂ ਤੱਕ ਕਿ ਮਜ਼ਦੂਰ, ਵਪਾਰੀ ਤੇ ਮੁਲਾਜ਼ਮ ਵਰਗ ਇਸ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਤੰਗ ਆ ਚੁੱਕਾ ਹੈ।
ਸ੍ਰੀ ਰੰਧਾਵਾ ਨੇ ਪਿੰਡ ਕੈਲੇ ਕਲਾਂ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ ਛੁਟਕਾਰਾ ਪਾਉਣ ਲਈ 20 ਨਵੰਬਰ ਨੂੰ ਕਾਂਗਰਸ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹਮਾਇਤ ਦਿੱਤੀ ਜਾਵੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਰੰਧਾਵਾ, ਦੀਪਇੰਦਰ ਸਿੰਘ ਰੰਧਾਵਾ, ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਹਰਵਿੰਦਰ ਸਿੰਘ, ਨਿਰਮਲ ਕੌਰ, ਸੱਤਪਾਲ ਸਿੰਘ, ਸੇਵਾਮੁਕਤ ਬੀਡੀਪੀਓ ਸਤਵੰਤ ਸਿੰਘ, ਗੁਰਪਾਲ ਸਿੰਘ, ਮਹਿੰਦਰ ਸਿੰਘ,ਜਤਿੰਦਰ ਬੀਰ ਸਿੰਘ ਬਾਠ, ਮਨਦੀਪ ਸਿੰਘ ਬਾਠ, ਹਰਭਿੰਦਰ ਸਿੰਘ ਬਾਠ, ਬਲਕਾਰ ਸਿੰਘ ਬਾਠ, ਜਸਵਿੰਦਰ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਮਹਿਲਾਵਾਂ, ਨੌਜਵਾਨ ਅਤੇ ਪੱਤਵੰਤੇ ਸੱਜਣ ਹਾਜ਼ਰ ਸਨ।