For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ’ਵਰਸਿਟੀ ਵਿੱਚ ਸਟਾਰਟ-ਅੱਪ ਗਰੈਂਡ ਚੈਲੇਂਜ ਦੀ ਸ਼ੁਰੂਆਤ

08:07 AM Jun 28, 2024 IST
ਵੈਟਰਨਰੀ ’ਵਰਸਿਟੀ ਵਿੱਚ ਸਟਾਰਟ ਅੱਪ ਗਰੈਂਡ ਚੈਲੇਂਜ ਦੀ ਸ਼ੁਰੂਆਤ
ਮੁਕਾਬਲੇ ਦੇ ਉਦਘਾਟਨ ਮੌਕੇ ਹਾਜ਼ਰ ਅਹਿਮ ਸ਼ਖ਼ਸੀਅਤਾਂ।- ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਨਵੇਂ ਉਦਮੀ ਸਟਾਰਟ-ਅੱਪ ਨੂੰ ਉਤਸ਼ਾਹਿਤ ਕਰਨ ਲਈ ਸਟਾਰਟ-ਅੱਪ ਗਰੈਂਡ ਚੈਲੇਂਜ ਮੁਕਾਬਲੇ ਦਾ ਉਦਘਾਟਨੀ ਸਮਾਗਮ ਨਿਵੇਕਲੇ ਵਿਚਾਰਾਂ ਨਾਲ ਕੀਤਾ ਗਿਆ। ਇਹ ਮੁਕਾਬਲਾ ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਸਟਾਰਟ-ਅੱਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਇਸ ਕਿਸਮ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ਇੱਕ ਸਿੱਖਿਆ ਕੇਂਦਰ ਸਥਾਪਤ ਕਰਨ ਸਬੰਧੀ 5 ਕਰੋੜ ਦੀ ਗ੍ਰਾਂਟ ਮੁਹੱਈਆ ਕੀਤੀ ਗਈ ਹੈ ਜਿਸ ਨਾਲ ਅਕਾਦਮਿਕ ਭਾਈਚਾਰੇ ਦੀ ਦੇਖ-ਰੇਖ ਵਿੱਚ ਨਵੇਂ ਉੱਦਮ ਸਥਾਪਤ ਕਰਨ ਸਬੰਧੀ ਸਿੱਖਿਅਤ ਕੀਤਾ ਜਾਵੇਗਾ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ। ਇਨਵੈਸਟ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਦੀਪਇੰਦਰ ਢਿੱਲੋਂ ਪੰਜਾਬ ਸਰਕਾਰ ਦੇ ਵਿਭਿੰਨ ਉਪਰਾਲਿਆਂ ਬਾਰੇ ਚਰਚਾ ਕੀਤੀ। ਡਾ. ਦਪਿੰਦਰ ਕੌਰ ਬਖ਼ਸ਼ੀ ਨੇ ਨਿਵੇਕਲੇ ਵਿਚਾਰ ਉਭਾਰਨ ਹਿੱਤ ਸਾਇੰਸ ਅਤੇ ਤਕਨਾਲੋਜੀ ਦੀ ਭੂਮਿਕਾ ਬਾਰੇ ਵਿਚਾਰ ਰੱਖੇ। ਡਾ. ਰਾਕੇਸ਼ ਕੁਮਾਰ ਵਰਮਾ ਨੇ ਕਿਹਾ ਕਿ ਵੱਖ-ਵੱਖ ਵਿਭਾਗ ਨਵੀਆਂ ਵਿਚਾਰ ਯੋਜਨਾਵਾਂ ਲਿਆਉਣ ਲਈ ਮਿਹਨਤ ਕਰ ਰਹੇ ਹਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਡਾ. ਸੇਠੀ ਅਤੇ ਟੀਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਜਯੋਤੀ ਸਰੂਪ, ਡਾ. ਰਾਧਿਕਾ ਤ੍ਰਿਖਾ ਅਤੇ ਸ਼ਿਬਾਨੰਦਾ ਦਾਸ ਨੇ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ।

Advertisement

Advertisement
Author Image

joginder kumar

View all posts

Advertisement
Advertisement
×