ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬੈਨ ਵਿੱਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

08:01 AM Mar 05, 2024 IST
ਪੋਲੀਓ ਰੋਕੂ ਦਵਾਈ ਪਿਲਾਉਣ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਸੰਜੀਵ ਸਿੰਗਲਾ। -ਫੋਟੋ: ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ: ਕੌਮੀ ਟੀਕਾਕਰਨ ਦਿਵਸ ਮੌਕੇ ਕਮਿਊਨਿਟੀ ਸੈਂਟਰ ਬਾਬੈਨ ਵਿਚ ਤਿੰਨ ਰੋਜ਼ਾ ‘ਪਲਸ ਪੋਲੀਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਸਰਪੰਚ ਸੰਜੀਵ ਸਿੰਗਲਾ ਉਰਫ ਗੋਲਡੀ ਨੇ ਕੀਤਾ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਓਮ ਪ੍ਰਕਾਸ਼ ਸੈਣੀ ਨੇ ਕੀਤੀ। ਸੈਂਟਰ ਦੇ ਡਾਕਟਰ ਰਿਸ਼ੀ ਸੈਣੀ ਦੀ ਦੇਖ-ਰੇਖ ਵਿੱਚ 5 ਸਾਲ ਤੱਕ ਦੇ 3115 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਈ ਜਾਵੇਗੀ। ਇਸ ਲਈ ਹਲਕੇ ਵਿਚ 30 ਬੂਥ ਬਣਾਏ ਗਏ ਹਨ ਤੇ 90 ਕਰਮਚਾਰੀ ਡਿਊਟੀ ’ਤੇ ਤਾਇਨਾਤ ਹਨ। ਡਾ. ਰਿਸ਼ੀ ਸੈਣੀ ਨੇ ਬੱਚਿਆਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਣ ਤੇ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਤੇ ਮੁਹਿੰਮ ਵਿਚ ਸਿਹਤ ਕਾਮਿਆਂ ਨੂੰ ਸਹਿਯੋਗ ਦੇਣ। -ਪੱਤਰ ਪ੍ਰੇਰਕ

Advertisement

Advertisement