ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਲਾ ਕਾਲਜ ਵਿੱਚ ਐੱਨਸੀਸੀ ਯੂਨਿਟ ਦੀ ਸ਼ੁਰੂਆਤ

10:22 AM Nov 12, 2024 IST
ਕਾਲਜ ਬੇਲਾ ਦੇ ਚੁਣੇ ਗਏ ਵਿਦਿਆਰਥੀ ਕੈਪਟਨ ਹਰਜੀਤ ਸਿੰਘ ਨਾਲ।

ਸੰਜੀਵ ਬੱਬੀ
ਚਮਕੌਰ ਸਾਹਿਬ, 11 ਨਵੰਬਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਦਾਇਰੇ ਨੂੰ ਹੋਰ ਵਿਕਸਿਤ ਕਰਦਿਆਂ ਸੰਸਥਾ ਵਿੱਚ ਐੱਨਸੀਸੀ ਦੀ ਜਲ ਸੈਨਾ (ਨੇਵਲ) ਦੀ ਪਲੇਠੀ ਯੂਨਿਟ ਦੀ ਸ਼ੁਰੂਆਤ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੰਸਥਾ ਨੇ ਸਦਾ ਹੀ ਇਲਾਕੇ ਅਤੇ ਇਸ ਦੇ ਨੌਜਵਾਨ ਵਰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਲ ਸੈਨਾ ਯੂਨਿਟ ਦੀ ਸ਼ੁਰੂਆਤ ਨਾਲ ਜ਼ਰੂਰ ਹੀ ਵਿਦਿਆਰਥੀਆਂ ਲਈ ਭਵਿੱਖ ਵਿੱਚ ਚੰਗੇ ਰਾਹ ਖੁੱਲ੍ਹਣਗੇ। ਡਾ. ਅਰੋੜਾ ਨੇ ਦੱਸਿਆ ਕਿ ਜਲ ਸੈਨਾ ਯੂਨਿਟ ਲਈ ਕੈਡਿਟਾਂ ਦੀ ਚੋਣ ਲਈ ਜਲ ਸੈਨਾ ਵੱਲੋਂ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਹਾਜ਼ਰ ਹੋਏ। ਉਨ੍ਹਾਂ 18 ਕੈਡਿਟਾਂ ਦੀ ਚੋਣ ਕੀਤੀ ਜਿਸ ਵਿੱਚ 10 ਲੜਕੇ ਅਤੇ 8 ਲੜਕੀਆਂ ਟਰਾਇਲ ਦੇ ਆਧਾਰ ’ਤੇ ਚੁਣੇ ਗਏ।
ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਸਕੱਤਰ ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਹਾਜ਼ਰ ਸਨ। ਕਾਲਜ ਦੀ ਇਸ ਯੂਨਿਟ ਦਾ ਸੀਟੀਓ ਪ੍ਰੋ. ਅਮਰਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

Advertisement

Advertisement