For the best experience, open
https://m.punjabitribuneonline.com
on your mobile browser.
Advertisement

ਐਂਡਰਾਇਡ ਇਸਤੇਮਾਲ ਕਰਨ ਵਾਲਿਆਂ ਲਈ ‘ਗੂਗਲ ਵਾਲੇਟ’ ਲਾਂਚ

07:08 AM May 09, 2024 IST
ਐਂਡਰਾਇਡ ਇਸਤੇਮਾਲ ਕਰਨ ਵਾਲਿਆਂ ਲਈ ‘ਗੂਗਲ ਵਾਲੇਟ’ ਲਾਂਚ
ਗੂਗਲ ਵਾਲੇਟ ਲਾਂਚ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 8 ਮਈ
ਗੂਗਲ ਨੇ ਭਾਰਤ ਵਿੱਚ ਐਂਡਰਾਇਡ ਇਸਤੇਮਾਲ ਕਰਨ ਵਾਲਿਆਂ ਲਈ ਇਕ ਨਿੱਜੀ ਡਿਜੀਟਲ ਵਾਲੇਟ ਪੇਸ਼ ਕੀਤਾ ਹੈ। ਇਸ ਵਿੱਚ ਇਸਤੇਮਾਲ ਕਰਨ ਵਾਲਿਆਂ ਨੂੰ ਲਾਇਲਟੀ ਕਾਰਡ, ਬੋਰਡਿੰਗ ਪਾਸ, ਪ੍ਰੋਗਰਾਮਾਂ ਦੀਆਂ ਟਿਕਟਾਂ ਅਤੇ ਸਰਕਾਰੀ ਟਰਾਂਸਪੋਰਟ ਦੇ ਪਾਸਾਂ ਸਣੇ ਹੋਰ ਚੀਜ਼ਾਂ ਰੱਖਣ ਦੀ ਸਹੂਲਤ ਮਿਲੇਗੀ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ‘ਗੂਗਲ ਵਾਲੇਟ’ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਡਿਜੀਟਲ ਵਾਲੇਟ ਦੀ ਸੇਵਾ ਅੱਜ ਤੋਂ ਭਾਰਤ ਤੋਂ ਸ਼ੁਰੂ ਹੋ ਗਈ ਹੈ।
ਗੂਗਲ ਦੇ ਜਨਰਲ ਮੈਨੇਜਰ ਅਤੇ ਇੰਡੀਆ ਇੰਜਨੀਅਰਿੰਗ ਲੀਡ (ਐਂਡਰਾਇਡ) ਰਾਮ ਪਾਪਾਟਲਾ ਨੇ ਕਿਹਾ, ‘‘ਗੂਗਲ ਪੇਅ ਕਿਤੇ ਨਹੀਂ ਜਾ ਰਿਹਾ ਹੈ। ਇਹ ਸਾਡਾ ਪਹਿਲਾ ਭੁਗਤਾਨ ਐਪ ਬਣਿਆ ਰਹੇਗਾ। ਗੂਗਲ ਵਾਲੇਟ ਖ਼ਾਸ ਤੌਰ ’ਤੇ ਗੈਰ-ਭੁਗਤਾਨ ਇਸਤੇਮਾਲ ਮਾਮਲਿਆਂ ਲਈ ਤਿਆਰ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਮਕਸਦ ‘‘ਇਕ ਅਜਿਹਾ ਸਾਫਟਵੇਅਰ ਬਣਾਉਣਾ ਹੈ, ਜਿੱਥੇ ਓਈਐੱਮ (ਮੂਲ ਉਪਕਰਨ ਨਿਰਮਾਤਾ) ਅਤੇ ਡਿਵੈਲਪਰਜ਼ ਬਿਹਤਰ ਉਤਪਾਦ ਬਣਾ ਸਕਣ।’’ ਇਸ ਨਵੀਂ ਸੇਵਾ ਲਈ ਗੂਗਲ ਨੇ ਏਅਰ ਇੰਡੀਆ, ਇੰਡੀਗੋ, ਫਲਿੱਪਕਾਰਟ, ਪਾਈਨ ਲੈਬਸ, ਕੋਚੀ ਮੈਟਰੋ, ਪੀਵੀਆਰ ਅਤੇ ਆਈਨੌਕਸ ਵਰਗੇ 20 ਭਾਰਤੀ ਬਰਾਂਡਾਂ ਨਾਲ ਸਾਂਝੇਦਾਰੀ ਕੀਤੀ ਹੈ। ਉਸ ਦੀ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵਧੇਰੇ ਗੱਠਜੋੜ ਕਰਨ ਦੀ ਯੋਜਨਾ ਹੈ।
ਗੂਗਲ ਵਾਲੇਟ ਇਸਤੇਮਾਲ ਕਰਨ ਵਾਲਿਆਂ ਨੂੰ ਫਿਲਮ/ਪ੍ਰੋਗਰਾਮਾਂ ਦੀਆਂ ਟਿਕਟਾਂ, ਬੋਰਡਿੰਗ ਪਾਸ, ਮੈਟਰੋ ਟਿਕਟ ਰੱਖਣ, ਦਫ਼ਤਰ/ਕਾਰਪੋਰੇਟ ਬੈਜ ਰੱਖਣ ਅਤੇ ਭੌਤਿਕ ਦਸਤਾਵੇਜ਼ਾਂ ਦਾ ਡਿਜੀਟਾਈਜ਼ੇਸ਼ਨ ਕਰਨ ਦਾ ਬਦਲ ਦੇਵੇਗਾ। ‘ਗੂਗਲ ਵਾਲੇਟ’ ਦੀਆਂ ਸੇਵਾਵਾਂ ਮੌਜੂਦਾ ਸਮੇਂ ਵਿੱਚ ਕਰੀਬ 80 ਦੇਸ਼ਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×