For the best experience, open
https://m.punjabitribuneonline.com
on your mobile browser.
Advertisement

ਈ-ਸੰਪਰਕ ਕੇਂਦਰ ’ਚ ਪੰਜ ਹੋਰ ਸੇਵਾਵਾਂ ਦੀ ਸ਼ੁਰੂਆਤ

08:55 AM Mar 07, 2024 IST
ਈ ਸੰਪਰਕ ਕੇਂਦਰ ’ਚ ਪੰਜ ਹੋਰ ਸੇਵਾਵਾਂ ਦੀ ਸ਼ੁਰੂਆਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਾਰਚ
ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕ ਹਿੱਤ ਵਿੱਚ ਨਵਾਂ ਕਦਮ ਚੁੱਕਦਿਆਂ ਈ-ਸੰਪਰਕ ਕੇਂਦਰਾਂ ’ਤੇ ਪੰਜ ਹੋਰ ਨਵੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਰਾਜੀਵ ਵਰਮਾ ਵੱਲੋਂ ਸੈਕਟਰ-27 ਵਿੱਚ ਸਥਿਤ ਈ-ਸੰਪਰਕ ਕੇਂਦਰ ਵਿੱਚ ਕੀਤੀ ਗਈ। ਇਸ ਮੌਕੇ ਯੂਟੀ ਦੇ ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ ਤੇ ਡਾਇਰੈਕਟਰ ਆਈਟੀ ਸੁਮਿਤ ਸਿਹਾਗ ਵੀ ਨਾਲ ਮੌਜੂਦ ਰਹੇ।
ਯੂਟੀ ਪ੍ਰਸ਼ਾਸਨ ਵੱਲੋਂ ਈ-ਸੰਪਰਕ ਕੇਂਦਰਾਂ ਵਿੱਚ ਸ਼ੁਰੂ ਕੀਤੀ ਗਈ ਨਵੀਂ ਸੇਵਾਵਾਂ ਵਿੱਚ ਡੀਮੈਟ ਟਰੇਡਿੰਗ ਖਾਤਾ, ਕੌਮੀ ਪੈਨਸ਼ਨ ਯੋਜਨਾ ਤੇ ਭਾਰਤ ਸਰਕਾਰ ਦੀ ਰੇਟ ਸੇਵਿੰਗ ਬਾਂਡ ਸਕੀਮ ਸ਼ਾਮਲ ਹਨ। ਇਨ੍ਹਾਂ ਸੇਵਾਵਾਂ ਦਾ ਸ਼ਹਿਰ ਵਾਸੀ ਸਾਰੇ ਸੰਪਰਕ ਕੇਂਦਰਾਂ ਵਿੱਚ ਲਾਹਾ ਲੈ ਸਕਦੇ ਹਨ। ਸ੍ਰੀ ਵਰਮਾ ਨੇ ਕਿਹਾ ਕਿ ਨਵੀਂ ਸੇਵਾਵਾਂ ਨਾਲ ਸ਼ਹਿਰ ਦੇ ਲੋਕ ਵੱਖ-ਵੱਖ ਥਾਵਾਂ ’ਤੇ ਸਥਿਤ 45 ਈ-ਸੰਪਰਕ ਕੇਂਦਰਾਂ ਵਿੱਚ ਡਿਮੇਟ ਟਰੇਡਿੰਗ ਖਾਤਾ ਖੋਲ੍ਹ ਸਕਣਗੇ ਅਤੇ ਰਾਸ਼ਟਰੀ ਪੈਨਸ਼ਨ ਸਕੀਮ ਦਾ ਖਾਤਾ ਖੋਲ੍ਹ ਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣਗੇ।
ਇਸ ਤੋਂ ਇਲਾਵਾ ਈ-ਸੰਪਰਕ ਕੇਂਦਰ ਵਿੱਚ ਆਰਬੀਆਈ ਦੀ ਫਲੋਟਿੰਗ ਰੇਟ ਸੇਵਿੰਗ ਬਾਂਡਸ, ਕੈਪੀਟਲ ਗੇਨ ਬਾਂਡ ਵੀ ਖ਼ਰੀਦ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਲੋਕਾਂ ਨੂੰ ਆਪਣੇ-ਆਪਣੇ ਘਰਾਂ ਦੇ ਨਜ਼ਦੀਕ ਵਧੇਰੇ ਜਰੂਰੀ ਸਹੂਲਤਾਂ ਦਾ ਲਾਭ ਮਿਲ ਸਕੇਗਾ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਈ-ਸੰਪਰਕ ਕੇਂਦਰ ਵਿੱਚ ਨਵੀਂ ਸਕੀਮਾਂ ਦੀ ਸ਼ੁਰੂਆਤ ਕਰਦੇ ਹੋਏ।

Advertisement

Advertisement
Author Image

sukhwinder singh

View all posts

Advertisement
Advertisement
×