ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਤ ਦੀ ਦਾਅਵਤ ਮੌਕੇ ਮੋਦੀ ਅਤੇ ਬਾਇਡਨ ’ਚ ਹਾਸਾ-ਠੱਠਾ

10:33 PM Jun 29, 2023 IST

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿਲ ਬਾਇਡਨ ਨੇ ਰਾਤ ਦੀ ਦਾਅਵਤ ਦਿੱਤੀ ਜਿਸ ‘ਚ ਦੋਵੇਂ ਆਗੂਆਂ ਨੇ ਆਪਣੇ ਹਲਕੇ-ਫੁਲਕੇ ਅੰਦਾਜ਼ ਨਾਲ ਮਹਿਮਾਨਾਂ ਨੂੰ ਹੱਸਣ ‘ਤੇ ਮਜਬੂਰ ਕਰ ਦਿੱਤਾ। ਸ੍ਰੀ ਮੋਦੀ ਨੇ ਜਿਵੇਂ ਹੀ ਹਿੰਦੀ ‘ਚ ਆਪਣਾ ਭਾਸ਼ਨ ਖ਼ਤਮ ਕੀਤਾ ਤਾਂ ਉਨ੍ਹਾਂ ਜੋਅ ਬਾਇਡਨ ਅਤੇ ਜਿਲ ਬਾਇਡਨ ਨਾਲ ਟੋਸਟ (ਜਾਮ ਨਾਲ ਜਾਮ ਟਕਰਾਏ) ਵੀ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸਮਾਗਮ ਇੰਨੇ ਸਨ ਕਿ ਉਹ ਭਾਸ਼ਨਾਂ ਦੀ ਗਿਣਤੀ ਭੁੱਲ ਗਏ ਹਨ। ਉਨ੍ਹਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਦਾ ਹਵਾਲਾ ਦਿੱਤਾ ਜਿਨ੍ਹਾਂ ਅਪਰੈਲ ‘ਚ ਰਾਤ ਦੀ ਦਾਅਵਤ ਦੌਰਾਨ ਮੇਜ਼ਬਾਨ ਬਾਇਡਨ ਜੋੜੇ ਸਾਹਮਣੇ ਗੀਤ ਗਾ ਕੇ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਬਾਇਡਨ ਦੀ ਮਹਿਮਾਨਨਿਵਾਜ਼ੀ ਤੋਂ ਖੁਸ਼ ਹੋ ਕੇ ਉਹ ਗੀਤ ਗਾਉਣਾ ਚਾਹੁੰਦੇ ਹਨ ਪਰ ਗਾਇਕੀ ਦਾ ਹੁਨਰ ਨਾ ਹੋਣ ਕਾਰਨ ਉਹ ਗੀਤ ਨਹੀਂ ਗਾ ਸਕਦੇ। ਇਸ ‘ਤੇ ਪੂਰੇ ਹਾਲ ‘ਚ ਹਾਸਾ ਮਚ ਗਿਆ। ਉਨ੍ਹਾਂ ਕਿਹਾ ਕਿ ਜਦੋਂ 2014 ‘ਚ ਉਹ ਅਮਰੀਕਾ ਆਏ ਸਨ ਤਾਂ ਨਰਾਤਿਆਂ ਦਾ ਵਰਤ ਹੋਣ ਕਰਕੇ ਉਹ ਦਾਅਵਤ ਸਮੇਂ ਕੁਝ ਖਾ ਨਹੀਂ ਸਕੇ ਸਨ ਅਤੇ ਤਤਕਾਲੀ ਉਪ ਰਾਸ਼ਟਰਪਤੀ ਬਾਇਡਨ ਉਨ੍ਹਾਂ ਨੂੰ ਕੁਝ ਨਾ ਕੁਝ ਖਾਣ ਲਈ ਪੁੱਛਦੇ ਰਹੇ ਸਨ। ‘ਪਰ ਐਤਕੀਂ ਤੁਹਾਡੀ ਭੋਜਨ ਕਰਾਉਣ ਦੀ ਇੱਛਾ ਪੂਰੀ ਹੋਣ ਜਾ ਰਹੀ ਹੈ।’ ਆਪਣੇ ਬਿਆਨ ‘ਚ ਬਾਇਡਨ ਨੇ ਕਿਹਾ,”ਅਸੀਂ ਦੋਵੇਂ ਆਗੂ ਟੋਸਟ ਕਰ ਰਹੇ ਹਾਂ ਜੋ ਪੀਂਦੇ ਨਹੀਂ ਹਨ।” ਬਿਨਾਂ ਅਲਕੋਹਲ ਵਾਲੇ ਟੋਸਟ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਬਾਇਡਨ ਨੇ ਆਪਣੇ ਦਾਦਾ ਐਂਬਰੋਜ਼ ਫਿਨੇਗਨ ਦੀ ਸਲਾਹ ਬਾਰੇ ਦੱਸਿਆ। ਬਾਇਡਨ ਮੁਤਾਬਕ ਦਾਦੇ ਨੇ ਕਿਹਾ ਸੀ ਕਿ ਜੇਕਰ ਟੋਸਟ ਕਰਦੇ ਹੋ ਅਤੇ ਗਲਾਸ ‘ਚ ਅਲਕੋਹਲ ਨਹੀਂ ਹੈ ਤਾਂ ਤੁਹਾਨੂੰ ਇਹ ਜਾਮ ਖੱਬੇ ਹੱਥ ਨਾਲ ਟਕਰਾਉਣਾ ਚਾਹੀਦਾ ਹੈ। ‘ਤੁਸੀਂ ਸਾਰੇ ਸੋਚ ਰਹੇ ਹੋ ਕਿ ਮੈਂ ਮਖੌਲ ਕਰ ਰਿਹਾ ਹਾਂ ਪਰ ਇੰਜ ਨਹੀਂ ਹੈ।’ ਇਸ ‘ਤੇ ਸਾਰੇ ਮਹਿਮਾਨ ਹੱਸਣ ਲੱਗ ਪਏ। ਰਾਸ਼ਟਰਪਤੀ ਨੇ ਰਾਬਿੰਦਰਨਾਥ ਟੈਗੋਰ ਦੇ ਅਮਰੀਕਾ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਮਸ਼ਹੂਰ ਕਵਿਤਾ ਦਾ ਜ਼ਿਕਰ ਵੀ ਕੀਤਾ। ਵ੍ਹਾਈਟ ਹਾਊਸ ਦੇ ਉੱਤਰੀ ਲਾਅਨ ‘ਚ ਦਿੱਤੀ ਗਈ ਦਾਅਵਤ ਦੌਰਾਨ 400 ਤੋਂ ਜ਼ਿਆਦਾ ਮਹਿਮਾਨ ਹਾਜ਼ਰ ਸਨ। ਇਨ੍ਹਾਂ ‘ਚ ਬਿਜ਼ਨਸਮੈਨ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਅਲਫਾਬੈੱਟ ਸੀਈਓ ਸੁੰਦਰ ਪਿਚਾਈ, ਮਾਈਕਰੋਸਾਫਟ ਸੀਈਓ ਸੱਤਿਆ ਨਡੇਲਾ, ਐਪਲ ਸੀਈਓ ਟਿਮ ਕੁੱਕ, ਸਮਾਜਕ ਕਾਰਕੁਨ ਮਾਰਟਿਨ ਲੂਥਰ ਕਿੰਗ ਤੀਜਾ, ਟੈਨਿਸ ਲੈਜੰਡ ਬਿਲੀ ਜੀਨ ਕਿੰਗ, ਫਿਲਮਸਾਜ਼ ਐੱਮ ਨਾਈਟ ਸ਼ਿਆਮਲਨ, ਫ਼ੈਸ਼ਨ ਡਿਜ਼ਾਈਨਰ ਰਾਲਫ ਲੌਰੇਨ, ਗਰੈਮੀ ਪੁਰਸਕਾਰ ਜੇਤੂ ਜੋਸ਼ੁਆ ਬੈੱਲ, ਉੱਦਮੀ ਫਰੈਂਕ ਇਸਲਾਮ, ਕਾਨੂੰਨਸਾਜ਼ ਪ੍ਰਮਿਲਾ ਜਯਾਪਾਲ, ਸ੍ਰੀ ਥਾਨੇਦਾਰ, ਰੋ ਖੰਨਾ, ਅਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਬਾਇਡਨ ਪਰਿਵਾਰ ‘ਚੋਂ ਹੰਟਰ ਬਾਇਡਨ, ਐਸ਼ਲੇ ਬਾਇਡਨ, ਜੇਮਸ ਬਾਇਡਨ ਅਤੇ ਨਾਓਮੀ ਬਾਇਡਨ ਨੀਲ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਭਾਰਤੀ ਅਤੇ ਅਮਰੀਕੀ ਇਕ-ਦੂਜੇ ਨੂੰ ਹੁਣ ਬਿਹਤਰ ਢੰਗ ਨਾਲ ਸਮਝ ਰਹੇ ਹਨ। ਭਾਰਤ ‘ਚ ਬੱਚੇ ਹੈਲੋਵੀਨ ਮੌਕੇ ਸਪਾਈਡਰ-ਮੈਨ ਬਣਦੇ ਹਨ ਅਤੇ ਅਮਰੀਕਾ ਦੇ ਨੌਜਵਾਨ ‘ਨਾਟੂ ਨਾਟੂ’ ਦੀ ਧੁਨ ‘ਤੇ ਡਾਂਸ ਕਰ ਰਹੇ ਹਨ। ਅਮਰੀਕੀ ਬੇਸਬਾਲ ਨੂੰ ਪਸੰਦ ਕਰਦੇ ਹਨ ਪਰ ਹੁਣ ਅਮਰੀਕਾ ‘ਚ ਕ੍ਰਿਕਟ ਵੀ ਮਸ਼ਹੂਰ ਹੋ ਰਿਹਾ ਹੈ। ਅਮਰੀਕੀ ਟੀਮ ਇਸ ਸਾਲ ਭਾਰਤ ‘ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫਾਈ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਉਨ੍ਹਾਂ ਨੂੰ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੁਪਹਿਰ ਦਾ ਭੋਜਨ (ਲੰਚ) ਕੀਤਾ। ਇਸ ਮੌਕੇ ਹੈਰਿਸ ਨੇ ਕਿਹਾ ਕਿ ਭਾਰਤ-ਅਮਰੀਕਾ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਯੋਗਦਾਨ ਰਿਹਾ ਹੈ। -ਪੀਟੀਆਈ

Advertisement

ਵ੍ਹਾਈਟ ਹਾਊਸ ਵਿੱਚ ਰਾਤ ਦੀ ਦਾਅਵਤ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ, ਅਲਫਾਬੈੱਟ ਦੇ ਸੀਈਓ ਸੁੰਦਰ ਪਿਚਈ ਅਤੇ ਪਤਨੀ ਅੰਜਲੀ। -ਫੋਟੋ: ਪੀਟੀਆਈ

Advertisement
Advertisement
Tags :
ਹਾਸਾ-ਠੱਠਾਦਾਅਵਤਬਾਇਡਨਮੋਦੀਮੌਕੇ