ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਵਿੱਚ ਪਿਛਲੇ ਸਾਲ 237 ਹਾਦਸਿਆਂ ਨੇ ਲਈਆਂ 83 ਜਾਨਾਂ

10:57 AM Nov 03, 2023 IST

ਗੌਰਵ ਕੈਂਥਵਾਲ
ਚੰਡੀਗੜ੍ਹ, 2 ਨਵੰਬਰ
ਚੰਡੀਗੜ੍ਹ ਵਿੱਚ ਸਾਲ 2022 ’ਚ ਵਾਪਰੇ 237 ਹਾਦਸਿਆਂ ਨੇ 83 ਜਾਨਾਂ ਲੈ ਲਈਆਂ। ਸੜਕ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਭਾਰਤ ਵਿੱਚ ਸੜਕ ਹਾਦਸਿਆਂ ਸਬੰਧੀ 2022 ਦੀ ਜਾਰੀ ਕੀਤੀ ਰਿਪੋਰਟ ਮੁਤਾਬਕ 2022 ਵਿੱਚ ਸ਼ਹਿਰ ’ਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ’ਚ 23 ਪੈਦਲ ਵਿਅਕਤੀ, 12 ਸਾਈਕਲ ਸਵਾਰ, 40 ਦੁਪਹੀਆ ਵਾਹਨ ਸਵਾਰ ਵਿਅਕਤੀ ਸ਼ਾਮਲ ਸਨ। ਅੰਕੜਿਆਂ ਦੱਸਦੇ ਹਨ ਕਿ ਜ਼ਿਆਦਾਤਰ 64 ਹਾਦਸੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਵਾਪਰੇ ਸਨ। ਇਸ ਤੋਂ ਪਹਿਲਾਂ ਸੜਕ ਹਾਦਸਿਆਂ ਵਿੱਚ ਸ਼ਹਿਰ ’ਚ 2018 ਵਿੱਚ 89, 2019 ’ਚ 104, 2020 ਵਿੱਚ 53, 2021 ’ਚ 96 ਅਤੇ 2022 ਵਿੱਚ 83 ਮੌਤਾਂ ਹੋਈਆਂ। ਸ਼ਹਿਰ ਵਿੱਚ 2022 ਵਿੱਚ 237 ਸੜਕ ਹਾਦਸੇ ਵਾਪਰੇ ਜਦਕਿ ਸਾਲ 2021 ਵਿੱਚ ਗਿਣਤੀ 208 ਸੀ।

Advertisement

Advertisement