ਪਿਛਲੇ ਮਹੀਨੇ 1.75 ਲੱਖ ਕਰੋੜ ਰੁਪਏ ਜੀਐੱਸਟੀ ਹੋਇਆ ਇਕੱਤਰ
08:54 AM Sep 02, 2024 IST
ਨਵੀਂ ਦਿੱਲੀ, 1 ਸਤੰਬਰ
ਪਿਛਲੇ ਮਹੀਨੇ ਅਗਸਤ ’ਚ ਜੀਐੱਸਟੀ 10 ਫ਼ੀਸਦੀ ਵਧ ਕੇ ਕਰੀਬ 1.75 ਲੱਖ ਕਰੋੜ ਰੁਪਏ ਇਕੱਤਰ ਹੋਇਆ। ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਮਾਲੀਆ ਪਿਛਲੇ ਸਾਲ ਅਗਸਤ ’ਚ 1.59 ਲੱਖ ਕਰੋੜ ਰੁਪਏ ਇਕੱਤਰ ਹੋਇਆ ਸੀ। ਇਸ ਸਾਲ ਜੁਲਾਈ ’ਚ ਇਹ 1.82 ਲੱਖ ਕਰੋੜ ਰੁਪਏ ਸੀ। ਅਗਸਤ 2024 ’ਚ ਘਰੇਲੂ ਮਾਲੀਆ 9.2 ਫ਼ੀਸਦੀ ਵਧ ਕੇ ਲਗਗ 1.25 ਲੱਖ ਕਰੋੜ ਰੁਪਏ ਹੋ ਗਿਆ ਹੈ। ਵਸਤਾਂ ਦੀ ਦਰਾਮਦ ਤੋਂ ਕੁੱਲ ਜੀਐੱਸਟੀ ਮਾਲੀਆ 12.1 ਫ਼ੀਸਦੀ ਵਧ ਕੇ 49,976 ਕਰੋੜ ਰੁਪਏ ਹੋ ਗਿਆ ਹੈ। ਸਮੀਖਿਆ ਅਧੀਨ ਮਹੀਨੇ ’ਚ 24,460 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਜੋ ਸਾਲਾਨਾ ਆਧਾਰ ’ਤੇ 38 ਫ਼ੀਸਦੀ ਜ਼ਿਆਦਾ ਹੈ। ਇਸੇ ਮਹੀਨੇ ਦੌਰਾਨ ਰਿਫੰਡ ਐਡਜਸਟਮੈਂਟ ਤੋਂ ਬਾਅਦ ਸ਼ੁੱਧ ਜੀਐੱਸਟੀ ਮਾਲੀਆ 6.5 ਫ਼ੀਸਦੀ ਵਧ ਕੇ 1.5 ਲੱਖ ਕਰੋੜ ਰੁਪਏ ਹੋ ਗਿਆ। -ਪੀਟੀਆਈ
Advertisement
Advertisement