For the best experience, open
https://m.punjabitribuneonline.com
on your mobile browser.
Advertisement

ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਆਖਰੀ ਹੰਭਲਾ

06:44 AM May 31, 2024 IST
ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਆਖਰੀ ਹੰਭਲਾ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 30 ਮਈ
ਬਨੂੜ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਟਿਆਲਾ ਹਲਕੇ ਤੋਂ ਚੋਣ ਲੜ੍ਹ ਰਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਇਸ ਖੇਤਰ ਵਿੱਚ ਆਖਰੀ ਹੰਭਲਾ ਮਾਰਿਆ ਗਿਆ। ਪਿਛਲੇ ਦਿਨਾਂ ਵਿੱਚ ਚੋਣ ਪ੍ਰਚਾਰ ਵਿੱਚ ਅਕਾਲੀ ਉਮੀਦਵਾਰ ਨਰਿੰਦਰ ਸ਼ਰਮਾ ਨੇ ਇਸ ਖੇਤਰ ਵਿੱਚ ਸਭ ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਦੂਜੇ ਨੰਬਰ ’ਤੇ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਮੀਟਿੰਗਾਂ ਕਰਕੇ ਗਏ ਹਨ। ਹੁਕਮਰਾਨ ਧਿਰ ਦੇ ਡਾ. ਬਲਬੀਰ ਸਿੰਘ ਨੇ ਵੀ ਪੂਰਾ ਜ਼ੋਰ ਲਗਾਇਆ ਹੋਇਆ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ, ਬਸਪਾ ਦੇ ਜਗਜੀਤ ਸਿੰਘ ਛੜਬੜ੍ਹ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਡਾ ਗਾਂਧੀ ਲਈ ਅੱਜ ਇਸ ਖੇਤਰ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਕੁਲਵਿੰਦਰ ਭੋਲਾ, ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਨੰਬਰਦਾਰ ਪ੍ਰੇਮ ਕੁਮਾਰ ਮਾਣਕਪੁਰ, ਨੈਬ ਸਿੰਘ ਮਨੌਲੀ ਸੂਰਤ, ਖਜ਼ਾਨ ਸਿੰਘ ਹੁਲਕਾ, ਧਰਮਵੀਰ ਸ਼ੈਲੀ ਨੇ ਵੱਖ-ਵੱਖ ਪਿੰਡਾਂ ਵਿੱਚ ਪ੍ਰਚਾਰ ਕੀਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਸੁਰਜੀਤ ਸਿੰਘ ਗੜ੍ਹੀ, ਪਰਮਜੀਤ ਕੌਰ ਲਾਂਡਰਾਂ, ਜਤਿੰਦਰ ਸਿੰਘ ਰੋਮੀ, ਜਸਵੰਤ ਸਿੰਘ ਹੁਲਕਾ, ਲਛਮਣ ਸਿੰਘ ਚੰਗੇਰਾ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਖੁਸ਼ਇੰਦਰ ਸਿੰਘ ਬੈਦਵਾਣ ਅਤੇ ਸ੍ਰੀ ਸ਼ਰਮਾ ਦੇ ਪੁੱਤਰ ਆਯੂਸ਼ ਸ਼ਰਮਾ ਵੱਲੋਂ ਘਰੋਂ-ਘਰੀ ਪ੍ਰਚਾਰ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੋਨੂ ਬਾਜਵਾ, ਗੁਰਜੀਤ ਕਰਾਲਾ, ਜਸਵਿੰਦਰ ਲਾਲਾ ਖਲੌਰ, ਸਤਨਾਮ ਜਲਾਲਪੁਰ, ਬਿਕਰਮਜੀਤ ਪਾਸੀ, ਕਿਰਨਜੀਤ ਪਾਸੀ, ਬਿੱਟੂ ਪਾਸੀ, ਭਜਨ ਲਾਲ, ਬਲਜੀਤ ਸਿੰਘ ਆਦਿ ਵੱਲੋਂ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਪ੍ਰਚਾਰ ਕੀਤਾ ਗਿਆ। ‘ਆਪ’ ਦੇ ਕਈ ਪੁਰਾਣੇ ਵਲੰਟੀਅਰ ਬਲੀ ਸਿੰਘ, ਜ਼ੋਰਾ ਸਿੰਘ ਪਾਰਟੀ ਛੱਡ ਚੁੱਕੇ ਹਨ ਅਤੇ ਕਈ ਨਾਰਾਜ਼ ਹੋ ਕੇ ਆਪਣੇ ਘਰ੍ਹੇ ਵੀ ਬੈਠੇ ਹਨ।
ਨਾਰਾਜ਼ ਵਾਲੰਟੀਅਰਾਂ ਵੱਲੋਂ ਹਲਕਾ ਵਿਧਾਇਕਾ ’ਤੇ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸੇ ਤਰਹਾਂ ਪ੍ਰਨੀਤ ਕੌਰ ਦੇ ਹੱਕ ਵਿੱਚ ਉਨ੍ਹਾਂ ਦੀ ਧੀ ਜੈਇੰਦਰ ਕੌਰ, ਪੁੱਤਰ ਰਣਇੰਦਰ ਸਿੰਘ ਤੋਂ ਇਲਾਵਾ ਹਲਕਾ ਇੰਚਾਰਜ ਜਗਦੀਸ਼ ਜੱਗਾ, ਪ੍ਰੇਮ ਥੱਮਣ, ਰਿੰਕੂ ਸਲੇਮਪੁਰ, ਹੈਪੀ ਕਟਾਰੀਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਬਸਪਾ ਦੇ ਜਗਜੀਤ ਸਿੰਘ ਛੜਬੜ੍ਹ ਦੀ ਮੁਹਿੰਮ ਉਸ ਦੇ ਪਰਿਵਾਰ ਤੋਂ ਇਲਾਵਾ ਬਸਪਾ ਕਾਰਕੁਨਾਂ ਵੱਲੋਂ ਚਲਾਈ ਜਾ ਰਹੀ ਹੈ।

Advertisement

ਨੌਜਵਾਨ ਅਕਾਲੀ ਦਲ ਵਿੱਚ ਸ਼ਾਮਲ

ਪਿੰਡ ਜਾਂਸਲਾ ਵਿੱਚ ਅੱਜ ਪ੍ਰਚਾਰ ਮੁਹਿੰਮ ਦੌਰਾਨ ਦਰਜਨਾਂ ਨੌਜਵਾਨਾਂ ਨੇ ‘ਆਪ’ ਅਤੇ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਉਮੀਦਵਾਰ ਨਰਿੰਦਰ ਸ਼ਰਮਾ ਦੇ ਭਰਾ ਪਰਮਿੰਦਰ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਪੂਰਾ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।

Advertisement
Author Image

joginder kumar

View all posts

Advertisement
Advertisement
×