ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਦਾਤਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਨੂੰ ਵੀ ਅੰਤਿਮ ਵਿਦਾਇਗੀ

07:53 AM Jun 04, 2024 IST

ਟਾਂਡਾ (ਸੁਰਿੰਦਰ ਸਿੰਘ ਗੁਰਾਇਆ):

Advertisement

ਇਥੋਂ ਨੇੜਲੇ ਪਿੰਡ ਦਾਤਾ ਦੇ ਜਲ ਸੈਨਾ ਵਿੱਚ ਤਾਇਨਾਤ ਲੈਫਟੀਨੈਂਟ ਅਰੁਣਵੀਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਹ ਆਈਐੱਨਐੱਸ ਤੇਗ ਸ਼ਿਪ ਵਿੱਚ ਤਾਇਨਾਤ ਸੀ। ਬੀਤੇ ਦਿਨ ਉਹ ਗੋਆ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਇਸ ਹਾਦਸੇ ਵਿਚ ਅਰੁਣਵੀਰ ਸਿੰਘ ਅਤੇ ਫਰੀਦਾਬਾਦ ਦੇ ਲੈਫਟੀਨੈਂਟ ਦੀ ਮੌਤ ਹੋ ਗਈ ਸੀ ਜਦਕਿ ਇੱਕ ਹੋਰ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਕਰੀਬ 24 ਵਰ੍ਹਿਆਂ ਦਾ ਲੈਫਟੀਨੈਂਟ ਅਰੁਣਵੀਰ ਸਿੰਘ 2020 ਵਿੱਚ ਨੇਵੀ ’ਚ ਬਤੌਰ ਸਬ-ਲੈਫਟੀਨੈਂਟ ਭਰਤੀ ਹੋਇਆ ਸੀ। ਅੱਜ ਉਸ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਉਸ ਦੀ ਦੇਹ ਲੈ ਕੇ ਆਏ ਲੈਫਟੀਨੈਂਟ ਆਨੰਦ ਪਰਾਗੇ, ਅਨੁਜ ਮਿਨਹਾਸ, ਸਚਿਨ ਅਨਡੋਰਾ ਤੋਂ ਇਲਾਵਾ ਉਸ ਦੀ ਮਾਤਾ ਸੁਰਿੰਦਰ ਕੌਰ, ਪਿਤਾ ਸਾਬਕਾ ਸੂਬੇਦਾਰ ਅਮਰੀਕ ਸਿੰਘ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸ਼ਰਧਾਂਜਲੀ ਭੇਟ ਕੀਤੀ।

Advertisement
Advertisement
Advertisement