ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਚੁਲਰ ਆਫ਼ ਵੋਕੇਸ਼ਨ ਡਿਗਰੀ ਵਿੱਚ ਦਾਖ਼ਲੇ ਲਈ ਆਖ਼ਰੀ ਗੇੜ 20 ਨੂੰ

09:52 AM Aug 18, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਬੈਚੁਲਰ ਆਫ ਵੋਕੇਸ਼ਨ ਡਿਗਰੀ ਕੋਰਸ ਵੀ ਸ਼ਾਮਲ ਹੈ। ਇਸ ਤਿੰਨ ਸਾਲਾ ਡਿਗਰੀ ਪ੍ਰੋਗਰਾਮ ਲਈ 10 2 ਕਿਸੇ ਵੀ ਵਿਸ਼ੇ ਵਿੱਚ ਪਾਸ ਉਮੀਦਵਾਰ ਦਾਖਲੇ ਲਈ ਫਾਰਮ ਭਰ ਸਕਦਾ ਹੈ। ਯੋਗ ਉਮੀਦਵਾਰਾਂ ਨੂੰ ਦਾਖ਼ਲਾ ਦੇਣ ਸਬੰਧੀ ਯੂਨੀਵਰਸਿਟੀ ਵੱਲੋਂ 20 ਅਗਸਤ ਨੂੰ ਬੈਚਲਰ ਆਫ਼ ਵੋਕੇਸ਼ਨ ਲਈ ਕਾਊਂਸਲਿੰਗ ਦਾ ਇੱਕ ਮੌਪ-ਅੱਪ ਰਾਊਂਡ ਰੱਖਿਆ ਗਿਆ ਹੈ। ਇਹ ਕਾਊਂਸਲਿੰਗ ਸਵੇਰੇ 9 ਵਜੇ ਤੋਂ ਡੀਨ, ਕਾਲਜ ਆਫ ਵੈਟਰਨਰੀ ਸਾਇੰਸ ਦੇ ਕਮੇਟੀ ਰੂਮ ਵਿੱਚ ਹੋਵੇਗੀ ਅਤੇ ਇਹ ਦਫ਼ਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਖੇਤਰ ਵਿੱਚ ਸਥਿਤ ਹੈ। ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਪੋਰਟਲ 19 ਅਗਸਤ ਰਾਤ 11.59 ਮਿੰਟ ਤੱਕ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ ਉਮੀਦਵਾਰ ਕਿਸੇ ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.gadvasu.in’ਤੇ ਪਹੁੰਚ ਕਰ ਸਕਦੇ ਹਨ।
ਇਸ ਕੋਰਸ ਦੇ ਸੰਯੋਜਕ ਡਾ. ਯਸ਼ਪਾਲ ਅਤੇ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਡਿਗਰੀ ਪ੍ਰੋਗਰਾਮ ਵਿੱਚ ਇੱਕ ਤੋਂ ਵੱਧ ਪ੍ਰਵੇਸ਼ ਵਿਧੀਆਂ ਅਤੇ ਪ੍ਰੋਗਰਾਮ ਤੋਂ ਨਿਕਲਣ ਜਾਂ ਛੱਡਣ ਦੇ ਢੰਗ ਹਨ।

Advertisement

Advertisement