ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰ ’ਚ ਪਾੜ ਪੈਣ ਕਾਰਨ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ

06:48 AM Jun 18, 2024 IST
ਨਹਿਰ ਦੇ ਟੁੱਟਣ ਕਾਰਨ ਖੇਤਾਂ ਵਿੱਚ ਜਾ ਰਿਹਾ ਪਾਣੀ।

ਪੱਤਰ ਪ੍ਰੇਰਕ
ਅਜਨਾਲਾ, 17 ਜੂਨ
ਇੱਥੋਂ ਨੇੜਲੇ ਪਿੰਡ ਬੋਹਲੀਆਂ ਅਤੇ ਰਿਆੜ ਨਜ਼ਦੀਕ ਵਗਦੀ ਨਹਿਰ ਕੁਝ ਸਮੇਂ ਪਹਿਲਾਂ ਵਿਭਾਗ ਵੱਲੋਂ ਪੱਕੀ ਕਰਵਾਈ ਗਈ ਸੀ, ਜਿਸਦੀ ਕਿਸਾਨਾਂ ਮੁਤਾਬਕ ਸਫ਼ਾਈ ਨਾ ਹੋਣ ਕਾਰਨ ਲੱਗੀ ਡਾਕ ਕਾਰਨ ਨਹਿਰ ਬੁਰਜੀ ਨੰਬਰ 105 ਅਤੇ 106 ਦੇ ਵਿਚਕਾਰ ਟੁੱਟ ਗਈ ਜਿਸ ਕਾਰਨ ਸਾਰਾ ਪਾਣੀ ਖੇਤਾਂ, ਤੂੜੀ ਵਾਲੇ ਕੁੱਪਾਂ ਅਤੇ ਟਿਊਬਵੈੱਲਾਂ ਦੇ ਬੋਰਾਂ ਵਿੱਚ ਜਾ ਵੜਿਆ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।
ਇਸ ਸਬੰਧੀ ਸਿੰਜਾਈ ਵਿਭਾਗ ’ਤੇ ਰੋਸ ਜ਼ਾਹਰ ਕਰਦਿਆਂ ਸਥਾਨਕ ਵਾਸੀ ਗੋਲਡੀ ਰਿਆੜ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਜਦੋਂ ਰਾਤ ਸਮੇਂ ਪਾਣੀ ਛੱਡਿਆ ਗਿਆ ਤਾਂ ਇਹ ਨਹਿਰ ਜੋ ਅਲੀਵਾਲ ਤੋਂ ਸ਼ੁਰੂ ਹੁੰਦਿਆਂ ਵਾਇਆ ਵਿਛੋਆ, ਧਾਰੀਵਾਲ, ਰਾਏਪੁਰ, ਬੋਹਲੀਆਂ ਸਮੇਤ ਕੜਿਆਲ ਟੇਲ ਨੂੰ ਜਾਂਦੀ ਹੈ, ਇਸ ਦੇ ਬੁਰਜੀ ਨੰਬਰ 106 ’ਤੇ ਬਣੇ ਪੋਲ ਦੇ ਹੇਠਾਂ ਘਾਹ ਫੂਸ ਵੱਡੀ ਮਾਤਰਾ ਵਿੱਚ ਇਕੱਠਾ ਹੋ ਗਿਆ ਜੋ ਨਹਿਰ ਟੁੱਟਣ ਦਾ ਵੱਡਾ ਕਾਰਨ ਬਣਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਨਹਿਰ ਦੀ ਸਫ਼ਾਈ ਲਈ ਆਏ ਫੰਡ ਨੂੰ ਵਰਤਣ ਸਬੰਧੀ ਪੰਜਾਬ ਸਰਕਾਰ ਪੜਤਾਲ ਕਰਵਾਵੇ ਅਤੇ ਕਥਿਤ ਦੋਸ਼ੀ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਸ਼ਾਮ ਤੱਕ ਵਿਭਾਗ ਵੱਲੋਂ ਇਸੇ ਨਹਿਰ ਅੰਦਰ ਪਿੱਛੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਪੁਲ ਦੇ ਹੇਠਾਂ ਘਾਹ ਫੂਸ ਕੱਢ ਕੇ ਨਹਿਰ ਵਿੱਚ ਪਏ ਪਾੜ ਵਿੱਚ ਮਿੱਟੀ ਪਾਉਣ ਦਾ ਕੰਮ ਜਾਰੀ ਹੈ। ਨਹਿਰੀ ਵਿਭਾਗ ਦੇ ਨਿਗਰਾਨ ਇੰਜਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਦੀ ਸਫ਼ਾਈ ਪਿਛਲੇ ਦਿਨਾਂ ਦੌਰਾਨ ਕਰਵਾਈ ਗਈ ਸੀ ਜਿਸ ਤੋਂ ਬਾਅਦ ਘਾਹ-ਫੂਸ ਪੁਲ ਹੇਠਾਂ ਅੜ ਗਿਆ ਜਿਸ ਕਾਰਨ ਨਹਿਰ ਓਵਰਫਲੋਅ ਹੋ ਗਈ। ਉਨ੍ਹਾਂ ਦੱਸਿਆ ਕਿ ਨਹਿਰ ਨੂੰ ਠੀਕ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਜੋ ਰਾਤ ਤੱਕ ਵੀ ਜਾਰੀ ਰਹੇਗਾ ਅਤੇ ਭਲਕ ਤੱਕ ਨਹਿਰ ਵਿੱਚ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

Advertisement

Advertisement