For the best experience, open
https://m.punjabitribuneonline.com
on your mobile browser.
Advertisement

ਕੌਮੀ ਲੋਕ ਅਦਾਲਤਾਂ ਵਿੱਚ ਵੱਡੇ ਪੱਧਰ ’ਤੇ ਕੇਸਾਂ ਦਾ ਨਿਪਟਾਰਾ

09:49 AM Mar 10, 2024 IST
ਕੌਮੀ ਲੋਕ ਅਦਾਲਤਾਂ ਵਿੱਚ ਵੱਡੇ ਪੱਧਰ ’ਤੇ ਕੇਸਾਂ ਦਾ ਨਿਪਟਾਰਾ
ਤਰਨ ਤਾਰਨ ਵਿੱਚ ਲੱਗੀ ਲੋਕ ਅਦਾਲਤ ਦੌਰਾਨ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਜੱਜ।
Advertisement

ਪੱਤਰ ਪ੍ਰੇਰਕ
ਗੁਰਦਾਸਪੁਰ, 9 ਮਾਰਚ
ਸੈਸ਼ਨ ਡਿਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ਅਦਾਲਤਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਕੌਮੀ ਲੋਕ ਅਦਾਲਤ ਲਾਈ ਗਈ। ਇਸ ਅਦਾਲਤ ਲਈ ਗੁਰਦਾਸਪੁਰ ਅਤੇ ਬਟਾਲਾ ’ਚ ਨਿਆਂਇਕ ਅਧਿਕਾਰੀਆਂ ਦੇ ਕੁੱਲ 14 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਅਦਾਲਤ ਵਿੱਚ ਫ਼ੌਜਦਾਰੀ, ਚੈੱਕ ਬਾਊਂਸ, ਬੈਂਕਾਂ ਦੇ ਕੇਸ, ਐਕਸੀਡੈਂਟ ਕਲੇਮ ਕੇਸ ਤੇ ਪਰਿਵਾਰਕ ਝਗੜੇ, ਪ੍ਰੀ-ਲਿਟੀਗੇਟਿਵ ਕੇਸ ਜਿਵੇਂ ਬੈਂਕ ਰਿਕਵਰੀ ਕੇਸ ਤੇ ਲੇਬਰ ਕੇਸ ਲਾਏ ਗਏ।
ਇਸ ਲੋਕ ਅਦਾਲਤ ਵਿੱਚ 5418 ਕੇਸ ਸੁਣਵਾਈ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ 4133 ਕੁੱਲ ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ 604 ਪ੍ਰੀ-ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ। ਲੋਕ ਅਦਾਲਤ ਵਿੱਚ ਕੁੱਲ 4737 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 161234718 ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਜਲੰਧਰ (ਪੱਤਰ ਪ੍ਰੇਰਕ): ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਜਲੰਧਰ ਨਿਰਭਓ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਲਾਈ ਗਈ ਜਿਸ ਲਈ 20 ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਧਰਮਿੰਦਰ ਪਾਲ ਸਿੰਗਲਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਵਿਨੀਤ ਕੁਮਾਰ ਨਾਰੰਗ, ਵਧੀਕ ਜੱਜ, ਫੈਮਲੀ ਕੋਰਟਸ ਅਮਿਤ ਕੁਮਾਰ ਗਰਗ, ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਡਾ. ਗਗਨਦੀਪ ਕੌਰ ਸ਼ਗੁਨ, ਅਮਨਦੀਪ ਸਿੰਘ ਘੁੰਮਣ, ਰਵਿੰਦਰ ਸਿੰਘ ਰਾਣਾ, ਰਮਨਦੀਪ ਕੌਰ, ਹਿਨਾ ਅਗਰਵਾਲ, ਮਾਨਿਕ ਕੌਰਾ, ਰੀਤਬਰਿੰਦਰ ਸਿੰਘ ਧਾਲੀਵਾਲ, ਸਿਰਜਨ ਸ਼ੁਕਲਾ, ਬੱਬਲਜੀਤ ਕੌਰ, ਰਸਵੀਨ ਕੌਰ, ਸਿਵਲ ਜੱਜ (ਜੂਨੀਅਰ ਡਿਵੀਜ਼ਨ), ਜਗਦੀਪ ਸਿੰਘ ਮਰੋਕ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਹਰਵੀਨ ਭਾਰਦਵਾਜ ਪ੍ਰਧਾਨ ਕੰਜ਼ਿਊਮਰ ਕੋਰਟ ਤੇ ਰੁਪਿੰਦਰ ਸਿੰਘ ਬੱਲ ਤਹਿਸੀਲਦਾਰ-1 ਜਲੰਧਰ ਵੱਲੋਂ ਕੀਤੀ ਗਈ।
ਅੰਮ੍ਰਿਤਸਰ (ਟ੍ਰਬਿਿਉੂਨ ਨਿਉੂਜ਼ ਸਰਵਿਸ): ਇੱਥੇ ਲਾਈ ਲੋਕ ਅਦਾਲਤ ਵਿੱਚ 23272 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਹ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਵੀ ਲਗਾਈ ਗਈ। ਇਸ ਅਦਾਲਤ ਦੌਰਾਨ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਵਿੱਚ ਕੁੱਲ 49 ਬੈਂਚ ਬਣਾਏ ਗਏ ਸਨ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ-ਚੇਅਰਪਰਸਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਦੀ ਨਿਗਰਾਨੀ ਹੇਠ ਲੋਕ ਅਦਾਲਤ ਵਿੱਚ 2083 ਕੇਸਾਂ ਦਾ ਨਿਪਟਾਰਾ ਕੀਤਾ ਗਿਆ| ਇਸ ਮੌਕੇ ਕੁੱਲ 13 ਬੈਂਚਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਤਰਨ ਤਾਰਨ ਦੀਆਂ ਕਚਹਿਰੀਆਂ ਵਿੱਚ ਨੌਂ, ਪੱਟੀ ਵਿੱਚ ਤਿੰਨ ਅਤੇ ਖਡੂਰ ਸਾਹਿਬ ਅੰਦਰ ਇੱਕ ਬੈਂਚ ਨੇ ਨਿਪਟਾਰੇ ਲਈ ਆਏ ਕੇਸਾਂ ਦੇ ਫ਼ੈਸਲਾ ਕੀਤੇ|

Advertisement

ਲੋਕਾਂ ਨੂੰ ਲੋਕ ਅਦਾਲਤ ਵਿੱਚ ਕੇਸ ਲਾਉਣ ਦੀ ਅਪੀਲ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਦੇਖ-ਰੇਖ ਹੇਠ ਅੱਜ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਹੁਸ਼ਿਆਰਪੁਰ ਵਿੱਚ 11, ਗੜ੍ਹਸ਼ੰਕਰ ਤੇ ਮੁਕੇਰੀਆਂ ਵਿੱਚ 3-3, ਦਸੂਹਾ ਵਿੱਚ 4 ਅਤੇ ਰੈਵਨਿਊ ਦੇ 6 ਬੈਂਚ ਲਾਏ ਗਏ। ਲੋਕ ਅਦਾਲਤ ਦੌਰਾਨ ਵੱਖ-ਵੱਖ ਤਰ੍ਹਾਂ ਦੇ 18244 ਕੇਸਾਂ ਦੀ ਸੁਣਵਾਈ ਹੋਈ ਜਿਨ੍ਹਾਂ ਵਿੱਚੋਂ 15876 ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਤੇ 14,30,17,528 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਸੀਜੇਐੱਮ ਅਪਰਾਜਿਤਾ ਜੋਸ਼ੀ ਨੇ ਲੋਕਾਂ ਨੂੰ ਲੋਕ ਅਦਾਲਤ ਵਿੱਚ ਕੇਸ ਲਾਉਣ ਦੀ ਅਪੀਲ ਕੀਤੀ।

Advertisement
Author Image

Advertisement
Advertisement
×