For the best experience, open
https://m.punjabitribuneonline.com
on your mobile browser.
Advertisement

ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਦੇ ਵੱਡੇ ਕਾਰਖ਼ਾਨੇ ਦਾ ਪਰਦਾਫਾਸ਼

07:19 AM Aug 17, 2024 IST
ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਦੇ ਵੱਡੇ ਕਾਰਖ਼ਾਨੇ ਦਾ ਪਰਦਾਫਾਸ਼
Advertisement

ਸੁਰਿੰਦਰ ਮਾਵੀ
ਵਿਨੀਪੈਗ, 16 ਅਗਸਤ
ਕੈਨੇਡਾ ਪੁਲੀਸ ਨੇ ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੇ ਤਿਆਰ ਕਰਨ ਵਾਲੀ ਇਕ ‘ਸੁਪਰਲੈਬ’ ਦਾ ਪਰਦਾਫਾਸ਼ ਕਰਦਿਆਂ ਬਲਵਿੰਦਰ ਜੌਹਲ ਸਣੇ ਪੰਜ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੈਸੇਫਿਕ ਰਿਜਨ ਫੈਡਰਲ ਪੁਲੀਸਿੰਗ ਪ੍ਰੋਗਰਾਮ ਦੀ ਗੁਪਤ ਪ੍ਰਯੋਗਸ਼ਾਲਾ ਐਨਫੋਰਸਮੈਂਟ ਐਂਡ ਰਿਸਪਾਂਸ (ਕਲੀਅਰ) ਟੀਮ ਵੱਲੋਂ ਕੀਤੀ ਗਈ ਬਹੁ-ਖੇਤਰੀ ਜਾਂਚ ਦੇ ਨਤੀਜੇ ਵਜੋਂ ਮੁਲਜ਼ਮਾਂ ਦੀਆਂ ਚਾਰ ਜਾਇਦਾਦਾਂ ਦੀ ਤਲਾਸ਼ੀ ਲਈ ਗਈ ਤੇ ਇਸ ਦੌਰਾਨ ਇੱਕ ਵੱਡੀ ਆਧੁਨਿਕ ਸਿੰਥੈਟਿਕ ਡਰੱਗ ਲੈਬ ਦਾ ਪਤਾ ਲੱਗਾ, ਜਿਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕੈਨੇਡੀਅਨ ਪੁਲੀਸ ਨੇ ਦੱਸਿਆ ਕਿ 49 ਕਿਲੋ ਐੱਮਡੀਐੱਮਏ ਅਤੇ ਭਾਰੀ ਮਾਤਰਾ ਵਿਚ ਰਸਾਇਣ ਬਰਾਮਦ ਕੀਤੇ ਗਏ, ਜਿਨ੍ਹਾਂ ਰਾਹੀਂ 80 ਕਿਲੋ ਨਸ਼ੀਲਾ ਪਦਾਰਥ ਤਿਆਰ ਕੀਤਾ ਜਾ ਸਕਦਾ ਹੈ। ਉਪਰੋਕਤ ਪ੍ਰੋਗਰਾਮ ਅਧੀਨ 2022 ਵਿਚ ਪੜਤਾਲ ਆਰੰਭੀ ਗਈ ਅਤੇ ਕੁਝ ਮਹੀਨੇ ਬਾਅਦ ਮੈਪਲ ਰਿਜ ਅਤੇ ਕੌਕੁਇਟਲੈਮ ਵਿੱਚ ਚਾਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਇਸ ਆਧੁਨਿਕ ਲੈਬ ਬਾਰੇ ਪਤਾ ਲੱਗਾ ਜਿੱਥੇ ਵੱਡੀ ਮਿਕਦਾਰ ਵਿਚ ਐੱਮਡੀਐੱਮਏ ਤਿਆਰ ਕੀਤਾ ਜਾ ਸਕਦਾ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿਚ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੇ ਸਾਰਜੈਂਟ ਸ਼ੌਨ ਮੈਕਨੀ ਨੇ ਦੱਸਿਆ ਕਿ ਅਜਿਹੀਆਂ ਲੈਬਜ਼ ਰਾਹੀਂ ਵੱਡੇ ਪੱਧਰ ’ਤੇ ਨਸ਼ੇ ਤਿਆਰ ਕਰ ਕੇ ਅਪਰਾਧਕ ਗਰੋਹਾਂ ਵੱਲੋਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿਚ ਫਸਾਇਆ ਜਾ ਸਕਦਾ ਹੈ। ਪੁਲੀਸ ਨੇ ਮੌਕੇ ਤੋਂ ਨਸ਼ੀਲੇ ਪਦਾਰਥ ਅਤੇ ਰਸਾਇਣ ਤੋਂ ਇਲਾਵਾ 51 ਹਜ਼ਾਰ ਡਾਲਰ ਦੀ ਨਗ਼ਦੀ, ਇਕ ਮਰਸਿਡੀਜ਼ ਬੈਂਜ਼ ਜੀ-ਕਲਾਸ ਅਤੇ ਇਕ ਟੈਸਲਾ 3 ਗੱਡੀ ਬਰਾਮਦ ਕੀਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement