ਲਾਓਸ: ਭਾਰਤੀ ਅੰਬੈਸੀ ਨੇ ਸਾਈਬਰ ਸਕੈਮ ਸੈਂਟਰਾਂ ’ਚ ਕੰਮ ਕਰਦੇ 67 ਭਾਰਤੀ ਛੁਡਾਏ
05:50 AM Jan 28, 2025 IST
ਵੀਅਨਤਿਆਨੇ:
Advertisement
ਵੀਅਨਤਿਆਨੇ ਵਿਚ ਭਾਰਤੀ ਅੰਬੈਸੀ ਨੇ ਲਾਓਸ ਦੇ ਸਾਈਬਰ-ਸਕੈਮ ਸੈਂਟਰਾਂ ਵਿਚੋਂ 67 ਭਾਰਤੀਆਂ ਨੂੰ ਛੁਡਾਇਆ ਹੈ। ਇਨ੍ਹਾਂ ਨੂੰ ਪਹਿਲਾਂ ਮਾਨਵੀ ਤਸਕਰੀ ਰਾਹੀਂ ਇਥੇ ਲਿਆਂਦਾ ਗਿਆ ਤੇ ਮਗਰੋਂ ਸੈਂਟਰਾਂ ’ਚ ਉਨ੍ਹਾਂ ਕੋਲੋਂ ਜਬਰੀ ਕੰਮ ਲਿਆ ਜਾ ਰਿਹਾ ਸੀ। ਭਾਰਤੀ ਮਿਸ਼ਨ ਨੇ ਕਿਹਾ ਕਿ ਲਾਓਸ ਦੇ ਬੋਕੀਓ ’ਚ ਗੋਲਡਨ ਟਰਾਈਐਂਗਲ ਸਪੈਸ਼ਲ ਇਕਨੌਮਿਕ ਜ਼ੋਨ ’ਚ ਸਰਗਰਮ ਅਪਰਾਧਿਕ ਸਿੰਡੀਕੇਟ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਸੈਂਟਰਾਂ ’ਚ ਜਬਰੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। -ਪੀਟੀਆਈ
Advertisement
Advertisement