ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਵਿਖੇ ਲੈਂਟਰ ਪਾਇਆ

06:49 AM Sep 19, 2024 IST

ਲੁਧਿਆਣਾ: ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਜੱਦੀ ਘਰ ਵਿੱਚ ਬਣੀ ਯਾਦਗਾਰੀ ਲਾਇਬਰੇਰੀ ’ਤੇ ਲੈਂਟਰ ਦਾ ਕਾਰਜ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ। ਇਸ ਮੌਕੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਉਹੀ ਘਰ ਹੈ, ਜਿੱਥੇ ਗਦਰੀ ਬਾਬਾ ਗੁਰਮੁਖ ਸਿੰਘ ਜੰਮੇ, ਖੇਡੇ, ਪੜ੍ਹੇ ਤੇ ਪਰਵਾਨ ਚੜ੍ਹੇ। ਇਸੇ ਘਰ ਵਿੱਚ ਗਦਰ ਪਾਰਟੀ ਦੇ ਦੋ ਮਹਾਨ ਨਾਇਕਾਂ ਕਰਤਾਰ ਸਿੰਘ ਸਰਾਭਾ ਅਤੇ ਗੁਰਮੁਖ ਸਿੰਘ ਲਲਤੋ ਨੇ ਭਾਰਤ ਵਿੱਚ ਗਦਰ ਆਰੰਭ ਕਰਨ ਤੋਂ ਪਹਿਲਾਂ ਇੱਥੇ ਮਿਥੇ ਪ੍ਰੋਗਰਾਮ ਮੁਤਾਬਕ ਇੱਕ ਰਾਤ ਇਕੱਠਿਆਂ ਮੀਟਿੰਗ ਕਰਦਿਆਂ ਗੁਜ਼ਾਰੀ ਸੀ ਤੇ ਤੜਕੇ ਨੂੰ ਅੰਗਰੇਜ਼ ਸਾਮਰਾਜਵਾਦ ਤੇ ਉਸ ਦੇ ਦਲਾਲਾਂ ਦਾ ਤਖਤਾ ਉਲਟਾਉਣ ਲਈ ਮਹਾਨ ਗਦਰ ਦੀ ਤਿਆਰੀ ਵਜੋਂ ਗੁਪਤਵਾਸ ਹੋ ਕੇ ਫਰਾਰ ਹੋ ਗਏ ਸਨ। -ਖੇਤਰੀ ਪ੍ਰਤੀਨਿਧ

Advertisement

Advertisement