ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿਉਹਾਰਾਂ ਮੌਕੇ ਕਿਤਾਬਾਂ ਦੇ ਤੋਹਫ਼ੇ ਦੇਣ ਦੀ ਮੁਹਿੰਮ ਚਲਾਏਗਾ ਭਾਸ਼ਾ ਵਿਭਾਗ: ਬੈਂਸ

07:30 AM Dec 01, 2024 IST
ਸਮਾਗਮ ਦੌਰਾਨ ਸਨਮਾਨਿਤ ਸਾਹਿਤਕਾਰ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਨਵੰਬਰ
ਪੰਜਾਬ ਦੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਭਾਸ਼ਾ ਭਵਨ ਵਿੱਚ ਕਰਵਾਏ ਗਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਗਮ ਦੌਰਾਨ ਕਿਹਾ ਕਿ ਭਾਸ਼ਾ ਵਿਭਾਗ ਨੂੰ ਵਿੱਤੀ ਤੌਰ ’ਤੇ ਸਮਰੱਥ ਬਣਾਇਆ ਜਾਵੇਗਾ। ਉਨ੍ਹਾਂ ਸੱਤ ਲੱਖ ਪੁਸਤਕਾਂ ਦੀ ਵਿਕਰੀ ਤੋਂ ਸੰਤੁਸ਼ਟ ਹੁੰਦਿਆਂ ਕਿਹਾ ਕਿ ਅਗਲੇ ਵਰ੍ਹੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਮੌਕੇ ਤੋਹਫ਼ਿਆਂ ਦੇ ਰੂਪ ’ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਇੱਕ ਮੁਹਿੰਮ ਚਲਾਏਗਾ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੀ ਸ਼ੁਰੂਆਤ ਤਸੱਲੀਬਖ਼ਸ਼ ਅੰਦਾਜ਼ ’ਚ ਹੋਈ ਤੇ ਵਿਭਾਗ ਨੇ ਕਈ ਮੱਲਾਂ ਮਾਰੀਆਂ। ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਾਸ਼ਾ ਵਿਭਾਗ ਕੋਲ ਪਏ ਸਾਹਿਤਕ ਖ਼ਜ਼ਾਨੇ ਨੂੰ ਵੱਧ ਤੋਂ ਵੱਧ ਪ੍ਰਕਾਸ਼ਿਤ ਕਰ ਕੇ ਪਾਠਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬੀ ਮਿਠਾਸ, ਮੁਹੱਬਤ ਤੇ ਸਾਂਝ ਵੰਡਣ ਵਾਲੀ ਭਾਸ਼ਾ ਵਿੱਚ ਜੀਵਨ ਦੇ ਹਰ ਪੜਾਅ ਨਾਲ ਸਬੰਧਤ ਸਾਹਿਤ ਮਿਲਦਾ ਹੈ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਸੰਯੁਕਤ ਨਿਰਦੇਸ਼ਕ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਸਤਨਾਮ ਸਿੰਘ ਅਤੇ ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਮੌਜੂਦ ਸਨ। ਜਦੋਂ ਸਮਾਗਮ ਸਮਾਪਤ ਹੋ ਗਿਆ ਤੇ ਪੁਰਸਕਾਰ ਵੰਡੇ ਗਏ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਪੁੱਜੇ। ਇਸ ਦੌਰਾਨ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਪੁੱਛੇ ਸਵਾਲ ਦਾ ਜਵਾਬ ਉਨ੍ਹਾਂ ਗੋਲ-ਮੋਲ ਢੰਗ ਨਾਲ ਦੇ ਕੇ ਸਾਰ ਦਿੱਤਾ।

Advertisement

ਭਾਸ਼ਾ ਵਿਭਾਗ ਨੇ ਸਰਵੋਤਮ ਪੁਸਤਕਾਂ ਲਈ ਪੁਰਸਕਾਰ ਵੰਡੇ

ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵਿੱਚ ਪੰਜਾਬੀ ਮਹੀਨੇ ਦੇ ਸਮਾਪਤੀ ਸਮਾਗਮ ’ਚ ਸਾਹਿਤਕਾਰਾਂ ਦੀਆਂ ਸਰਵੋਤਮ ਸਾਹਿਤ ਦੀਆਂ ਕਿਤਾਬਾਂ ਲਈ ਪੁਰਸਕਾਰ ਵੰਡੇ ਗਏ। ਇਸ ਮੌਕੇ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦਿੱਤੇ ਗਏ। ਇਸ ਮੌਕੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ ਦਰਸ਼ਨ’ ਅਤੇ ‘ਤਾਰੀਖੇ ਪਟਿਆਲਾ’ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਹਿੰਦੀ ਦੇ ਸਾਲ 2023 ਨਾਲ ਸਬੰਧਤ ਸਰਵੋਤਮ ਹਿੰਦੀ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਡਾ. ਅਮਰਜੀਤ ਕੌਂਕੇ ਦੀ ਪੁਸਤਕ ‘ਆਕਾਸ਼ ਕੇ ਪੰਨੇ ਪਰ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਯਸ਼ਪਾਲ ਸ਼ਰਮਾ ਦੀ ਪੁਸਤਕ ‘ਬਸੰਤੀ ਲੋਟ ਆਈ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਡਾ. ਦਰਸ਼ਨ ਤ੍ਰਿਪਾਠੀ ਦੀ ਪੁਸਤਕ ‘ਔਰ ਸ਼ਮਾਂ ਜਲਤੀ ਰਹੀ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਡਾ. ਵੀਨਾ ਵਿੱਜ ਦੀ ਪੁਸਤਕ ‘ਛੁਟ-ਪੁਟ ਅਫ਼ਸਾਨੇ’ ਨੂੰ ਅਤੇ ਬਾਲ ਸਾਹਿਤ ਪੁਰਸਕਾਰ ਸੁਕਰੀਤੀ ਭਟਨਾਗਰ ਦੀ ਪੁਸਤਕ ‘ਧਰੋਹਰ’ ਨੂੰ ਦਿੱਤਾ ਗਿਆ। ਸਾਲ 2024 ਦੀਆਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਡਾ. ਬਲਵਿੰਦਰ ਸਿੰਘ ਦੀ ਪੁਸਤਕ ‘ਉਮੀਦ ਕੀ ਹਥੇਲੀਆਂ’ ਨੂੰ, ਸੁਦਰਸ਼ਨ ਪੁਰਸਕਾਰ (ਕਹਾਣੀ/ਨਾਵਲ) ਰਾਘਵੇਂਦਰ ਸੈਣੀ ਦੀ ਪੁਸਤਕ ‘ਚੁਣੌਤੀਆਂ’ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਮਨੋਜ ਕੁਮਾਰ ਪ੍ਰੀਤ ਦੀ ਪੁਸਤਕ ‘ਬਾਬਾ ਬੁੱਲੇਸ਼ਾਹ’ ਨੂੰ ਅਤੇ ਬਾਲ ਸਾਹਿਤ ਪੁਰਸਕਾਰ ਡਾ. ਫਕੀਰ ਚੰਦ ਸ਼ੁਕਲਾ ਦੀ ਪੁਸਤਕ ‘ਸਫ਼ਲਤਾ ਕਦਮ ਚੂਮੇਗੀ’ ਨੂੰ ਦਿੱਤਾ ਗਿਆ। ਸਾਲ 2024 ਦੇ ਉਰਦੂ ਭਾਸ਼ਾ ਨਾਲ ਸਬੰਧਤ ਸਰਵੋਤਮ ਸੰਸਕ੍ਰਿਤ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਜੰਬੀਲ-ਏ-ਰੰਗ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਡਾ. ਸ਼ਸ਼ੀਕਾਂਤ ਉੱਪਲ ਦੀ ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ, ਹਾਫਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਡਾ. ਇਮਰਾਨਾ ਖਾਤੂਨ ਦੀ ਪੁਸਤਕ ‘ਉਰਦੂ ਰੂਬਾਈ ਮੇਂ ਇਨਸਾਨੀ ਅਕਦਾਰ ਕੀ ਤਲਾਸ਼’ ਨੂੰ ਅਤੇ ਕਨੱਈਆ ਲਾਲ ਕਪੂਰ ਪੁਰਸਕਾਰ (ਨਸਰ) ‘ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ’ ਦੀ ਪੁਸਤਕ ‘ਅਜ਼ਕਾਰ’ (ਖਾਕੇ) ਨੂੰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਸੰਸਕ੍ਰਿਤ ਦਾ ਸਾਲ 2022 ਨਾਲ ਸਬੰਧਤ ਕਾਲੀਦਾਸ ਪੁਰਸਕਾਰ ਡਾ. ਸਰਲਾ ਭਾਰਦਵਾਜ ਦੀ ਪੁਸਤਕ ‘ਸੰਸਕ੍ਰਿਤ ਸਾਹਿਤ ਮੇਂ ਨੈਤਿਕ ਮੂਲਯ ਐਵਮ ਰਾਸ਼ਟਰੀਆ ਚੇਤਨਾ’ ਨੂੰ ਅਤੇ ਸਾਲ 2023 ਦਾ ਕਾਲੀਦਾਸ ਪੁਰਸਕਾਰ ਮੋਹਨ ਲਾਲ ਸ਼ਰਮਾ ਦੀ ਪੁਸਤਕ ‘ਕੇਚਨ ਭਾਰਤੀਆ ਵਿਗਿਆਨਕ’ ਨੂੰ ਦਿੱਤਾ ਗਿਆ।

Advertisement
Advertisement