ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਸ਼ਾ ਵਿਭਾਗ: ਨੌਂ ਸਾਲ ਤੋਂ ਨਹੀਂ ਲੱਗੀਆਂ ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ

09:16 PM Jun 29, 2023 IST

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 25 ਜੂਨ

ਭਾਸ਼ਾ ਵਿਭਾਗ ਪੰਜਾਬ ਦੇ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਬਣੇ ਦਫਤਰ ‘ਚ ਸਾਲ 2014 ਤੋਂ ਬਾਅਦ ਪੰਜਾਬੀ ਸ਼ਾਰਟਹੈਂਡ ਅਤੇ ਟਾਈਪਿੰਗ ਦੀਆਂ ਕਲਾਸਾਂ ਨਾ ਲੱਗਣ ਕਾਰਨ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਸਮੇਂ ਸਮੇਂ ‘ਤੇ ਵਿਭਾਗ ਦੀਆਂ ਹੁੰਦੀਆਂ ਮੀਟਿੰਗਾਂ ‘ਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਂਦਾ ਰਹਿੰਦਾ ਹੈ।

Advertisement

ਕਰੀਬ 9 ਕੁ ਸਾਲ ਪਹਿਲਾਂ ਤੱਕ ਭਾਸ਼ਾ ਵਿਭਾਗ ਦੇ ਲੁਧਿਆਣਾ ਦਫਤਰ ਵਿੱਚ ਪੰਜਾਬੀ ਸ਼ਾਰਟਹੈਂਡ ਦੀਆਂ 60 ਸੀਟਾਂ ਹੁੰਦੀਆਂ ਸਨ। ਨੌਜਵਾਨਾਂ ਵਿੱਚ ਇਹ ਕੋਰਸ ਕਰਨ ਦੀ ਇੰਨੀ ਰੁਚੀ ਹੁੰਦੀ ਸੀ ਕਿ ਇਹ ਸੀਟਾਂ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਭਰ ਜਾਂਦੀਆਂ ਸਨ। ਇੱਥੋਂ ਕਰੋਸ ਕਰਨ ਵਾਲੇ ਵਿਦਿਆਰਥੀ ਅੱਜ ਕਈ ਸਰਕਾਰੀ ਅਦਾਰਿਆਂ ਵਿੱਚ ਸੇਵਾਵਾਂ ਦੇ ਰਹੇ ਹਨ ਪਰ ਹੁਣ ਇੱਥੇ ਕੋਈ ਇੰਸਟ੍ਰੱਕਟਰ ਨਾ ਹੋਣ ਕਰ ਕੇ ਕਲਾਸਾਂ ਨਹੀਂ ਲੱਗ ਰਹੀਆਂ। ਇਨ੍ਹਾਂ ਕਲਾਸਾਂ ਲਈ ਸਿਖਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ ਸਗੋਂ ਐੱਸਸੀ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਸੀ। ਹੁਣ ਵੀ ਕਈ ਟਾਈਪਿੰਗ ਅਤੇ ਸ਼ਾਰਟਹੈਂਡ ਸਿੱਖਣ ਦੇ ਚਾਹਵਾਨ ਨੌਜਵਾਨ ਉਕਤ ਦਫਤਰ ਵਿੱਚ ਪੁੱਛਣ ਆਉਂਦੇ ਹਨ। ਪਰ ਇਥੇ ਕਲਾਸਾਂ ਬੰਦ ਹੋ ਜਾਣ ਕਰ ਕੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਦਫਤਰ ਵਿੱਚ ਉਰਦੂ ਦੇ ਕੋਰਸ ਲਈ ਪਹਿਲਾਂ ਹਰ ਛੇ ਮਹੀਨਿਆਂ ਬਾਅਦ ਔਸਤਨ 20 ਦੇ ਕਰੀਬ ਸਿਖਿਆਰਥੀ ਪ੍ਰੀਖਿਆ ਦਿੰਦੇ ਸਨ ਪਰ ਇਸ ਵਾਰ ਇਹ ਗਿਣਤੀ 12-13 ਹੀ ਰਹਿ ਗਈ ਹੈ ਜਦਕਿ ਬਾਕੀ ਕੋਰਸ ਵਿਚਕਾਰ ਹੀ ਛੱਡ ਗਏ ਹਨ। ਇਹ ਕੋਰਸ ਸਾਲ ਵਿੱਚ ਦੋ ਵਾਰੀ 1 ਜਨਵਰੀ ਤੋਂ 30 ਜੂਨ ਅਤੇ 1 ਜੁਲਾਈ ਤੋਂ 31 ਦਸੰਬਰ ਤੱਕ ਮੁਫਤ ਕਰਵਾਇਆ ਜਾਂਦਾ ਹੈ।

ਇੰਸਟ੍ਰੱਕਟਰਾਂ ਦੀ ਨਵੀਂ ਭਰਤੀ ਦਾ ਜਲਦੀ ਖੁੱਲ੍ਹ ਸਕਦਾ ਹੈ ਰਾਹ

ਸੂਤਰਾਂ ਦਾ ਕਹਿਣਾ ਹੈ ਕਿ ਇੰਸਟ੍ਰੱਕਟਰਾਂ ਦੀ ਨਵੀਂ ਭਰਤੀ ਲਈ ਪ੍ਰਕਿਰਿਆ ਚੱਲ ਰਹੀ ਹੈ ਜੋ ਜਲਦੀ ਪੂਰੀ ਹੋਣ ਦੀ ਸੰਭਾਵਨਾ ਹੈ। ਪੰਜਾਬੀ ਪਾਸਾਰ ਭਾਈਚਾਰਾ ਦੇ ਨੁਮਾਇੰਦੇ ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਥੋੜ੍ਹੀ ਜਿਹੀ ਵੀ ਸੁਹਿਰਦ ਹੈ ਤਾਂ ਉਸ ਨੂੰ ਭਾਸ਼ਾ ਵਿਭਾਗ ਦੇ ਲੁਧਿਆਣਾ ਦਫਤਰ ਵਿੱਚ ਜਲਦ ਤੋਂ ਜਲਦ ਇੰਸਟ੍ਰੱਕਟਰ ਭਰਤੀ ਕਰ ਕੇ ਕਲਾਸਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਨੌਜਵਾਨ ਪੰਜਾਬੀ ਸ਼ਾਰਟਹੈਂਡ ਤੇ ਟਾਈਪਿੰਗ ਸਬੰਧੀ ਪੁੱਛਦੇ ਹਨ: ਸੰਦੀਪ ਸ਼ਰਮਾ

ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਮੰਨਿਆ ਕਿ ਬਹੁਤ ਸਾਰੇ ਨੌਜਵਾਨ ਪੰਜਾਬੀ ਸ਼ਾਰਟਹੈਂਡ ਅਤੇ ਟਾਈਪਿੰਗ ਕੋਰਸ ਸਬੰਧੀ ਪੁੱਛਣ ਆ ਰਹੇ ਹਨ। ਪਿਛਲੇ ਸਾਲਾਂ ਦੌਰਾਨ ਇੱਥੋਂ ਪੰਜਾਬੀ ਟਾਈਪਿੰਗ ਅਤੇ ਸ਼ਾਰਟਹੈਂਡ ਸਿੱਖਣ ਵਾਲੇ ਵਿਦਿਆਰਥੀ ਕਈ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਤਰ੍ਹਾਂ ਉਰਦੂ ਦੀ ਪੜ੍ਹਾਈ ਕਰਨ ਵਾਲਿਆਂ ਦੀ ਵੀ ਸਰਕਾਰੀ ਅਤੇ ਹੋਰ ਵਿਭਾਗਾਂ ‘ਚ ਬਹੁਤ ਲੋੜ ਹੈ ਕਿਉਂਕਿ ਕਈ ਪੁਰਾਣੀਆਂ ਲਿਖਤਾਂ ਉਰਦੂ ਭਾਸ਼ਾ ਵਿੱਚ ਛਪੀਆਂ ਹੋਈਆਂ ਹਨ।

Advertisement
Tags :
ਸ਼ਾਰਟਹੈਂਡਕਲਾਸਾਂਦੀਆਂਨਹੀਂਪੰਜਾਬੀਭਾਸ਼ਾਲੱਗੀਆਂਵਿਭਾਗ
Advertisement