ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਭਲ ਵਿੱਚ ਮਕਾਨ ਮਾਲਕ ਨੇ ਨਾਜਾਇਜ਼ ਉਸਾਰੀ ਢਾਹੀ

07:07 AM Jan 12, 2025 IST

ਸੰਭਲ: ਇੱਥੋਂ ਦੇ ਚੰਦੌਸੀ ’ਚ ਨਗਰ ਕੌਂਸਲ ਨੇ ਪੁਰਾਣੇ ਖੂਹ ਦੇ ਹਿੱਸੇ ਤੋਂ ਕਬਜ਼ਾ ਹਟਾਉਣ ਦਾ ਨੋਟਿਸ ਦਿੱਤਾ ਸੀ ਜਿਸ ਮਗਰੋਂ ਅਜਿਹਾ ਕਰਨ ਵਾਲੇ ਵਿਅਕਤੀ ਨੇ ਲੰਘੀ ਰਾਤ ਮਕਾਨ ਦਾ ਕੁਝ ਹਿੱਸਾ ਤੋੜ ਦਿੱਤਾ। ਚੰਦੌਸੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਕ੍ਰਿਸ਼ਨ ਕੁਮਾਰ ਸੋਨਕਰ ਨੇ ਅੱਜ ਦੱਸਿਆ ਕਿ ਖੁਦਾਈ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਖੂਹ ਦਾ ਹਿੱਸਾ ਮਕਾਨ ਦੇ ਬਿਲਕੁਲ ਨਾਲ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲਕਸ਼ਮਣ ਗੰਜ ਦੇ ਰਹਿਣ ਵਾਲੇ ਗੁਲਨਾਜ਼ (ਯੂਸੁਫ ਸੈਫੀ ਦੀ ਪਤਨੀ) ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਉਹ ਖੁਦ ਹੀ ਇਸ ਨੂੰ ਤੋੜ ਰਹੇ ਹਨ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਉਹ ਖੁਦ ਹੀ ਇਸ ਨੂੰ ਤੋੜ ਰਹੇ ਹਨ। ਜੇ ਅਸੀਂ ਜੇਸੀਬੀ ਨਾਲ ਇਸ ਨੂੰ ਤੋੜਦੇ ਤਾਂ ਜ਼ਿਆਦਾ ਨੁਕਸਾਨ ਹੁੰਦਾ।’ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਨੇ ਮਕਾਨ ਮਾਲਕ ਨੂੰ ਸਮਝਾਇਆ ਸੀ ਕਿ ਉਹ ਸਿਰਫ਼ ਉਹੀ ਢਾਂਚਾ ਹਟਾਉਣ ਜੋ ਖੂਹ ਦਾ ਹਿੱਸਾ ਹੈ, ਬਾਕੀ ਛੱਡ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement