ਨੌਕਰੀ ਬਦਲੇ ਜ਼ਮੀਨ: ਲਾਲੂ ਤੇ ਤੇਜਸਵੀ ਖ਼ਿਲਾਫ਼ ਸੁਣਵਾਈ 13 ਨੂੰ ਹੋਣ ਦੀ ਸੰਭਾਵਨਾ
10:54 AM Sep 08, 2024 IST
ਨਵੀਂ ਦਿੱਲੀ, 6 ਸਤੰਬਰ
ਇਥੋਂ ਦੀ ਅਦਾਲਤ ਕਥਿਤ ਨੌਕਰੀ ਬਦਲੇ ਜ਼ਮੀਨ ਘਪਲੇ ਵਿੱਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਸ ਦੇ ਪੁੱਤਰ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਅੱਠ ਹੋਰਾਂ ਖ਼ਿਲਾਫ਼ ਸਪਲਟੀਮੈਂਟਰੀ ਚਾਰਜਸ਼ੀਟ ’ਤੇ 13 ਸਤੰਬਰ ਨੂੰ ਨੋਟਿਸ ਲੈ ਸਕਦੀ ਹੈ। ਸਪੈਸ਼ਲ ਜੱਜ ਵਿਸ਼ਾਲ ਗੋਗਨੇ ਨੇ ਇਸ ਮਾਮਲੇ ਵਿੱਚ ਈਡੀ ਤੋਂ ਹੋਰ ਸਪਸ਼ਟੀਕਰਨ ਦੀ ਲੋੜ ਨਹੀਂ ਹੈ, ’ਤੇ ਗੌਰ ਕਰਦਿਆਂ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੈਅ ਕੀਤੀ ਹੈ। ਈਡੀ ਨੇ ਅਦਾਲਤ ਨੂੰ ਆਪਣੀ ਅੰਤਿਮ ਰਿਪੋਰਟ 6 ਅਗਸਤ ਨੂੰ ਸੌਂਪੀ ਸੀ। ਜ਼ਿਕਰਯੋਗ ਹੈ ਕਿ ਈਡੀ ਨੇ ਸੀਬੀਆਈ ਵੱਲੋਂ ਦਰਜ ਐੱਫਆਈਆਰ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਸੀ। -ਪੀਟੀਆਈ
Advertisement
Advertisement