For the best experience, open
https://m.punjabitribuneonline.com
on your mobile browser.
Advertisement

ਜ਼ਮੀਨ ਵਿਵਾਦ: ਕੁਹਾੜੀ ਮਾਰ ਕੇ ਪਤਨੀ ਦੀ ਹੱਤਿਆ

08:55 AM Jul 01, 2024 IST
ਜ਼ਮੀਨ ਵਿਵਾਦ  ਕੁਹਾੜੀ ਮਾਰ ਕੇ ਪਤਨੀ ਦੀ ਹੱਤਿਆ
Advertisement

ਪੱਤਰ ਪ੍ਰੇਰਕ
ਡੱਬਵਾਲੀ, 30 ਜੂਨ
ਇੱਥੋਂ ਦੇ ਨੇੜਲੇ ਪਿੰਡ ਗਿੱਦੜਖੇੜਾ ਵਿੱਚ ਇਕ ਵਿਅਕਤੀ ਨੇ ਕੁਹਾੜੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਦੇ ਵਿਚਕਾਰ ਕਰੀਬ ਇੱਕ ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਇਸ ਕਰਕੇ ਕਾਫੀ ਸਮੇਂ ਤੋਂ ਧਰਮਪਾਲ (45) ਅਤੇ ਉਸ ਦੀ ਪਤਨੀ ਰਾਜਬਾਲਾ ਖੇਤ ਵਿੱਚ ਢਾਣੀ ’ਚ ਬਣੇ ਦੋ ਵੱਖ ਵੱਖ ਮਕਾਨਾਂ ਵਿੱਚ ਰਹਿੰਦੇ ਸਨ। ਪਤੀ-ਪਤਨੀ ਦੇ ਵਿਵਾਦ ਕਰਕੇ ਉਨ੍ਹਾਂ ਦਾ ਲੜਕਾ ਵਿਕਾਸ ਜ਼ਿਆਦਾਤਰ ਆਪਣੇ ਮਾਮੇ ਦੇ ਕੋਲ ਰਹਿੰਦਾ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਧਰਮਪਾਲ ਨੇ ਪਤਨੀ ਰਾਜਬਾਲਾ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ’ਤੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਲੜਕੇ ਵਿਕਾਸ ਦੇ ਬਿਆਨ ’ਤੇ ਧਰਮਪਾਲ ਖਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×