ਜ਼ਮੀਨੀ ਵਿਵਾਦ: ਵੱਡੇ ਭਰਾ ਨੇ ਛੋਟੇ ਦੇ ਘਰ ’ਤੇ ਗੋਲੀਆਂ ਚਲਾਈਆਂ
07:30 PM Jun 29, 2023 IST
ਪੱਤਰ ਪ੍ਰੇਰਕ
Advertisement
ਟੋਹਾਣਾ, 27 ਜੂਨ
ਪਿੰਡ ਦੀਹਮਣ ਦੇ ਦੋ ਸਕੇ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲੀ ਰਹੀ ਤਕਰਾਰ ਅੱਜ ਮਰਨ ਮਰਾਉਣ ਤੱਕ ਪਹੁੰਚ ਗਈ। ਜਾਣਕਾਰੀ ਅਨੁਸਾਰ ਪਿੰਡ ਦੀਹਮਣ ਦੇ ਦੋ ਭਰਾਵਾਂ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਜ਼ਮੀਨੀ ਵੰਡ ਨੂੰ ਲੈ ਕੇ ਵੱਡਾ ਭਰਾ ਜਗਦੀਸ਼ ਖਫ਼ਾ ਸੀ ਤੇ ਉਸ ਨੇ ਆਪਣੇ ਦੋਸਤ ਮਨੀਸ਼ ਨਾਲ ਮਿਲ ਕੇ ਛੋਟੇ ਭਰਾ ਦੇ ਮਕਾਨ ‘ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਪ੍ਰਦੀਪ ਦੀ ਸ਼ਿਕਾਇਤ ‘ਤੇ ਵੱਡੇ ਭਰਾ ਜਗਦੀਸ਼ ਅਤੇ ਉਸ ਦੇ ਦੋਸਤ ‘ਤੇ ਧਾਰਾ 285, 307, 34, 506 ਤੋਂ ਇਲਾਵਾ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਦੀਪ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਵੱਡੇ ਭਰਾ ਨੇ 21 ਜੁਨ ਨੂੰ ਖੇਤ ਵਿੱਚ ਉਸ ‘ਤੇ ਗੋਲੀਆਂ ਚਲਾਈਆਂ ਸੀ ਪਰ ਉਸ ਸਮੇਂ ਭਾਈਚਾਰੇ ਦੀ ਪੰਚਾਇਤ ‘ਤੇ ਮਾਮਲਾ ਨਿਬੜ ਗਿਆ ਸੀ। ਹੁਣ ਬੀਤੀ ਰਾਤ ਫ਼ਿਰ ਉਸ ਨੇ ਮਕਾਨ ‘ਤੇ ਦੋ ਵਾਰ ਗੋਲੀਆਂ ਚਲਾਈਆਂ।
Advertisement
Advertisement