ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨੀ ਵਿਵਾਦ: ਬੀਕੇਯੂ ਏਕਤਾ ਉਗਰਾਹਾਂ ਵੱਲੋਂ ਰੈਲੀ

06:51 AM Jul 10, 2023 IST
ਜਹਾਂਗੀਰ ’ਚ ਉਗਰਾਹਾਂ ਧਡ਼ੇ ਦੀ ਰੈਲੀ ਨੂੰ ਸੰਬੋਧਨ ਕਰਦਾ ਹੋਇਆ ਆਗੂ।

ਬੀਰਬਲ ਰਿਸ਼ੀ
ਸ਼ੇਰਪੁਰ, 9 ਜੁਲਾਈ
ਜਹਾਂਗੀਰ ਜ਼ਮੀਨੀ ਵਿਵਾਦ ਜਿਉਂ ਦਾ ਤਿਉਂ ਹੈ। ਇਸ ਤਹਿਤ ਬੀਕੇਯੂ ਏਕਤਾ ਉਗਰਾਹਾਂ ਦੇ ਪੱਕੇ ਧਰਨੇ ਵਿੱਚ ਬੈਠੇ ਆਗੂ ਤੇ ਵਰਕਰਾਂ ਦੇ ਹੱਕ ਵਿੱਚ ਅੱਜ ਲਹਿਰਾ, ਭਵਾਨੀਗੜ੍ਹ ਤੇ ਸੰਗਰੂਰ ਦੇ ਬਲਾਕਾਂ ਵਿੱਚੋਂ ਆਏ ਵੱਡੀ ਗਿਣਤੀ ਕਾਰਕੁਨਾਂ ਨੇ ਇਸ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਦਾ ਅਹਿਦ ਦੁਹਰਾਇਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਆਗੂ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਬੰਦੀ ਨੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਨੂੰ ਹੱਥ ਵਿੱਚ ਲਿਆ ਹੈ। ਇਸ ਕਰ ਕੇ ਸਮਾਨਅੰਤਰ ਖੜ੍ਹੀ ਜਥੇਬੰਦੀ ਡਕੌਂਦਾ ਦੇ ਆਗੂਆਂ ਨੂੰ ਪੂਰੇ ਮਾਮਲੇ ਦੀ ਮੁੜ ਪੜਚੋਲ ਕਰ ਲੈਣੀ ਚਾਹੀਦੀ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਧਨੇਰ ਅਤੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ 10 ਜੁਲਾਈ ਨੂੰ ਜਥੇਬੰਦੀ ਦੇ ਸੂਬਾਈ ਅਤੇ ਜ਼ਿਲ੍ਹਾ ਕਾਰਜਕਰਨੀ ਦੇ ਚੋਣਵੇਂ ਆਗੂਆਂ ਦੀ ਐੱਸਐੱਸਪੀ ਸੰਗਰੂਰ ਨਾਲ ਮੀਟਿੰਗ ਹੋਵੇਗੀ।

Advertisement

ਬੀਕੇਯੂ ਡਕੌਂਦਾ (ਬੁਰਜਗਿੱਲ) ਨਾਲ ਅੱਜ ਕੀਤੀ ਜਾਵੇਗੀ ਮੀਟਿੰਗ: ਗੁਰਚਰਨ ਸਿੰਘ
ਜਹਾਂਗੀਰ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਸਾਰੇ ਕਾਨੂੰਨੀ ਦਸਤਾਵੇਜ਼ ਹੋਣ ਦੇ ਬਾਵਜੂਦ ਉਗਰਾਹਾਂ ਧਿਰ ਉਸ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਆਪਣਾ ਪੱਖ ਬੀਕੇਯੂ ਡਕੌਂਦਾ (ਬੁਰਜਗਿੱਲ) ਕੋਲ ਰੱਖਿਆ ਸੀ। ਹੁਣ 10 ਜੁਲਾਈ ਨੂੰ ਧੂਰੀ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਗੁਰਮੀਤ ਭੱਟੀਵਾਲ ਅਤੇ ਹੋਰ ਆਗੂ ਵਰਕਰਾਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਅਦਾਲਤੀ ਸਟੇਅ ਦਾ ਦਾਅਵਾ ਕਰਦਿਆਂ ਇਸ ਮਾਮਲੇ ਵਿੱਚ ਉੱਚ ਅਦਾਲਤ ਜਾਣ ਦਾ ਦਾਅਵਾ ਕੀਤਾ।

Advertisement
Advertisement
Tags :
(ਉਗਰਾਹਾਂ)ਏਕਤਾਜ਼ਮੀਨੀਬੀਕੇਯੂਰੈਲੀਵੱਲੋਂਵਿਵਾਦ:
Advertisement