ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਮੀਨ ਵਿਵਾਦ: ਪੂਜਾ ਖੇੜਕਰ ਦੀ ਮਾਂ ਭਲਕ ਤੱਕ ਪੁਲੀਸ ਹਿਰਾਸਤ ’ਚ

07:07 AM Jul 19, 2024 IST
ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇੜਕਰ ਨੂੰ ਮੈਡੀਕਲ ਚੈਕਅੱਪ ਲਈ ਹਸਪਤਾਲ ਲਿਜਾਂਦੀ ਹੋਈ ਪੁਣੇ ਪੁਲੀਸ। -ਫੋਟੋ: ਪੀਟੀਆਈ

ਪੁਣੇ, 18 ਜੁਲਾਈ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਮਨੋਰਮਾ ਖੇੜਕਰ (ਕਥਿਤ ਫਰਜ਼ੀ ਸਰਟੀਫਿਕੇਟਾਂ ਕਾਰਨ ਵਿਵਾਦਾਂ ’ਚ ਘਿਰੀ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੀ ਮਾਂ) ਨੂੰ ਜ਼ਮੀਨ ਸਬੰਧੀ ਵਿਵਾਦ ਕਾਰਨ ਪਿਸਤੌਲ ਨਾਲ ਕੁਝ ਵਿਅਕਤੀਆਂ ਨੂੰ ਧਮਕਾਉਣ ਦੇ ਮਾਮਲੇ ’ਚ 20 ਜੁਲਾਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਮਨੋਰਮਾ ਖ਼ਿਲਾਫ਼ ਦਰਜ ਮਾਮਲੇ ’ਚ ਇਰਾਦਾ ਕਤਲ ਦੀ ਧਾਰਾ 307 ਵੀ ਜੋੜੀ ਗਈ ਹੈ। ਪੁਲੀਸ ਮੁਤਾਬਕ ਮਨੋਰਮਾ ਨੂੰ ਰਾਏਗੜ੍ਹ ਜ਼ਿਲ੍ਹੇ ਅਧੀਨ ਪੈਂਦੇ ਮਹਾੜ ਇਲਾਕੇ ’ਚ ਇੱਕ ਟਿਕਾਣੇ ਤੋਂ ਅੱਜ ਸਵੇਰੇ ਫੜਿਆ ਗਿਆ। ਉਹ ਉਥੇ ਲੁਕੀ ਹੋਈ ਸੀ। ਬਾਅਦ ’ਚ ਮਨੋਰਮਾ ਨੂੰ ਰਾਏਗੜ੍ਹ ਤੋਂ ਪੁਣੇ ਜ਼ਿਲ੍ਹੇ ’ਚ ਪੈਂਦੇ ਪੌੜ ਥਾਣੇ ’ਚ ਲਿਆਂਦਾ ਗਿਆ ਤੇ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਮਨੋਰਮਾ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 20 ਜੁਲਾਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ। -ਪੀਟੀਆਈ

Advertisement

Advertisement