For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਪੁਲੀਸ ਨੇ ਕੱਦੂ ਕਰਨ ਤੋਂ ਰੋਕਿਆ

07:16 AM Jul 13, 2023 IST
ਜ਼ਮੀਨੀ ਵਿਵਾਦ  ਪੁਲੀਸ ਨੇ ਕੱਦੂ ਕਰਨ ਤੋਂ ਰੋਕਿਆ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 12 ਜੁਲਾਈ
ਜਹਾਂਗੀਰ ਜ਼ਮੀਨੀ ਵਿਵਾਦ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਉਗਰਾਹਾਂ ਧਿਰ ਨੇ ਅੱਜ ਇੱਕ ਹੋਰ 10 ਵਿੱਘੇ ਦੇ ਟੱਕ ਵਿੱਚ ਕੱਦੂ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਲਗਦਿਆਂ ਹੀ ਐੱਸਐੱਚਓ ਜਗਦੀਪ ਸਿੰਘ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਅਜਿਹਾ ਕਰਨ ਤੋਂ ਰੋਕ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਜਹਾਂਗੀਰ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨਾਲ ਕਿਰਨਜੀਤ ਕੌਰ ਦੇ ਤਕਰੀਬਨ 17 ਵਿੱਘੇ ਦੇ ਚਲਦੇ ਵਿਵਾਦ ਤੋਂ ਇਲਾਵਾ ਅੱਜ ਬੀਕੇਯੂ ਏਕਤਾ ਉਗਰਾਹਾਂ ਨੇ 10 ਵਿੱਘੇ ਜ਼ਮੀਨ ਦੇ ਇੱਕ ਹੋਰ ਟੱਕ ਵਿੱਚ ਪਾਣੀ ਛੱਡ ਕੇ ਕੱਦੂ ਕਰਨ ਲਈ ਟਰੈਕਟਰ ਲਗਾ ਦਿੱਤੇ। ਪੁਲੀਸ ਨੇ ਇਸ ਨੂੰ ਰੋਕ ਕੇ ਜਥੇਬੰਦੀ ਦੇ ਆਗੂਆਂ ਨੂੰ ਤੁਰੰਤ ਮੀਟਿੰਗ ਦਾ ਸੱਦਾ ਦਿੱਤਾ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਦੀਆ ਸ਼ਰਤਾਂ ਦੇ ਮੱਦੇਨਜ਼ਰ ਇਹ ਮੀਟਿੰਗ ਟੁੱਟ ਗਈ ਸੀ।
ਦੂਜੇ ਪਾਸੇ, ਸਾਬਕਾ ਸਰਪੰਚ ਗੁਰਚਰਨ ਸਿੰਘ ਜਹਾਂਗੀਰ ਦੇ ਹੱਕ ਵਿੱਚ ਡਟੀ ਡਕੌਂਦਾ ਜਥੇਬੰਦੀ ਦੇ ਆਗੂਆਂ ਲਖਵੀਰ ਸਿੰਘ ਲੱਖਾ ਤੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਧੱਕੇਸ਼ਾਹੀ ਦਾ ਸ਼ਿਕਾਰ ਹੈ।

Advertisement

ਕੇਸ ਦਰਜ ਕੀਤੇ ਜਾ ਰਹੇ ਹਨ: ਐੱਸਪੀ

ਐਸਪੀ ਧੂਰੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਹੋਣ ਦੇ ਮੱਦੇਨਜ਼ਰ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।

Advertisement
Tags :
Author Image

joginder kumar

View all posts

Advertisement
Advertisement
×