For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਝਗੜਾ: ਚਾਚੇ ਦਾ ਕਤਲ ਕਰਨ ਵਾਲਾ ਭਤੀਜਾ ਗ੍ਰਿਫ਼ਤਾਰ

08:55 AM Sep 22, 2024 IST
ਜ਼ਮੀਨੀ ਝਗੜਾ  ਚਾਚੇ ਦਾ ਕਤਲ ਕਰਨ ਵਾਲਾ ਭਤੀਜਾ ਗ੍ਰਿਫ਼ਤਾਰ
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਸਤੰਬਰ
ਪਿੰਡ ਸਰਗੋਵਾਲ ਦੇ ਗੁਰਿੰਦਰ ਦੀ ਬੀਤੇ ਦਿਨ ਹੋਈ ਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਉਸ ਦੇ ਭਤੀਜੇ ਅਮਨ ਸੰਧੂ ਵਾਸੀ ਕੀਰਤੀ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਤਫ਼ਤੀਸ਼) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮੁਲਜ਼ਮ ਦਾ ਆਪਣੇ ਚਾਚੇ ਨਾਲ ਜ਼ਮੀਨ ਸਬੰਧੀ ਝਗੜਾ ਸੀ ਅਤੇ ਉਹ ਚਾਰ ਮਰਲੇ ਜ਼ਮੀਨ ਵਿੱਚੋਂ ਹਿੱਸਾ ਮੰਗਦਾ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਰਾਤ ਅਮਨ ਸੰਧੂ ਕਥਿਤ ਸ਼ਰਾਬੀ ਹਾਲਤ ਵਿੱਚ ਆਪਣੇ ਚਾਚੇ ਕੋਲ ਗਿਆ ਅਤੇ ਡਾਂਗ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਵਿੱਚ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 103 ਤਹਿਤ ਕੇਸ ਦਰਜ ਗਿਆ ਹੈ।

Advertisement

Advertisement
Advertisement
Author Image

Advertisement