For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਮੀਤ ਹੇਅਰ ਦੇ ਭਰੋਸੇ ਮਗਰੋਂ ਮੋਰਚਾ ਮੁਲਤਵੀ

07:58 AM Apr 05, 2024 IST
ਜ਼ਮੀਨੀ ਵਿਵਾਦ  ਮੀਤ ਹੇਅਰ ਦੇ ਭਰੋਸੇ ਮਗਰੋਂ ਮੋਰਚਾ ਮੁਲਤਵੀ
ਬਰਨਾਲਾ ਵਿਚ ਮੀਤ ਹੇਅਰ ਦੀ ਰਿਹਾਇਸ਼ ਨੇੜੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਪਰਸ਼ੋਤਮ ਬੱਲੀ
ਬਰਨਾਲਾ, 4 ਅਪਰੈਲ
ਪਿੰਡ ਜਹਾਂਗੀਰ ਵਾਸੀ ਇੱਕ ਕਿਸਾਨ ਦੇ ਉਲਝੇ ਜ਼ਮੀਨੀ ਵਿਵਾਦ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ਨੇੜੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਲੱਗਾ ਧਰਨਾ ਮੰਤਰੀ ਵੱਲੋਂ ਹੱਲ ਦਾ ਭਰੋਸਾ ਮਿਲਣ ਉਪਰੰਤ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਤੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਪਿੰਡ ਜਹਾਂਗੀਰ ਦੇ ਕਿਸਾਨ
ਗੁਰਚਰਨ ਸਿੰਘ ਪੁੱਤਰ ਹਜੂਰਾ ਸਿੰਘ ਦੀ ਜ਼ਮੀਨ ਸਾਬਕਾ ਸਰਪੰਚ ਨੇ ਕਥਿਤ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਸਲ ਸੱਚਾਈ ਜਾਣਨ ਦੇ ਬਾਵਜੂਦ ਅੰਦਰ ਖਾਤੇ ਸਰਪੰਚ ਦੀ ਹੀ ਕਥਿਤ ਮਦਦ ਕੀਤੀ ਗਈ। ਇਸੇ ਮਸਲੇ ਦੇ ਹੱਲ ਲਈ ਕੱਲ੍ਹ ਮੰਤਰੀ ਮੀਤ ਹੇਅਰ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਪਰ ਮੰਤਰੀ ਵੱਲੋਂ ਅਚਾਨਕ ਮੀਟਿੰਗ ਰੱਦ ਕਰਕੇ ਚਲੇ ਜਾਣ ਤੋਂ ਖਫ਼ਾ ਕਿਸਾਨਾਂ ਨੇ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਮੋਰਚਾ ਲਾ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਤਿੱਖੇ ਤੇਵਰ ਦੇਖਦਿਆਂ ਅੱਜ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਸਾਨ ਵਫ਼ਦ ਨਾਲ ਇੱਥੇ ਪੀਡਬਲਿਊਡੀ ਰੈਸਟ ਹਾਊਸ ਵਿਚ ਲੰਮੀ ਮੀਟਿੰਗ ਕਰਕੇ ਮਸਲਾ ਸਮਝਿਆ ਤੇ 15 ਦਿਨਾਂ ਦੇ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ। ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਮੋਰਚਾ ਆਰਜ਼ੀ ਤੌਰ ’ਤੇ ਸਮਾਪਤ ਕਰ ਦਿੱਤਾ।

Advertisement

Advertisement
Author Image

Advertisement
Advertisement
×