For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਕਿਸਾਨਾਂ ਨੇ ਥਾਣੇ ਅੱਗਿਉਂ ਧਰਨਾ ਚੁੱਕਿਆ

08:36 AM Apr 12, 2024 IST
ਜ਼ਮੀਨੀ ਵਿਵਾਦ  ਕਿਸਾਨਾਂ ਨੇ ਥਾਣੇ ਅੱਗਿਉਂ ਧਰਨਾ ਚੁੱਕਿਆ
ਥਾਣਾ ਸੰਦੌੜ ਅੱਗੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਡੀਐੱਸਪੀ ਗੁਰਦੇਵ ਸਿੰਘ ਤੇ ਐੱਸਐੱਚਓ ਸਿਕੰਦਰ ਸਿੰਘ ਚੀਮਾ।
Advertisement

ਮੁਕੰਦ ਸਿੰਘ ਚੀਮਾ
ਸੰਦੌੜ, 11 ਅਪਰੈਲ
ਥਾਣਾ ਸੰਦੌੜ ਦੇ ਮੁੱਖ ਗੇਟ ਅੱਗੇ ਬੀਤੇ ਕੱਲ੍ਹ ਦੁਪਹਿਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਾਲੇਰਕੋਟਲਾ ਵੱਲੋਂ ਲਗਾਇਆ ਗਿਆ ਧਰਨਾ ਅੱਜ ਸਮਾਪਤ ਹੋ ਗਿਆ। ਜ਼ਮੀਨੀ ਵਿਵਾਦ ਵਿੱਚ ਇਕ ਕਿਸਾਨ ਖ਼ਿਲਾਫ਼ ਸੰਦੌੜ ਪੁਲੀਸ ਵੱਲੋਂ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਇਹ ਧਰਨਾ ਲਗਾਇਆ ਸੀ। ਧਰਨਾਕਾਰੀ ਕਿਸਾਨ ਕੱਲ੍ਹ ਦੁਪਹਿਰ ਤੋਂ ਹੀ ਥਾਣਾ ਸੰਦੌੜ ਅੱਗੇ ਡਟੇ ਹੋਏ ਸਨ।
ਉਧਰ ਅੱਜ ਇਸ ਮਾਮਲੇ ਨੂੰ ਹੱਲ ਕਰਨ ਦੇ ਮੰਤਵ ਨਾਲ ਡੀਐੱਸਪੀ ਮਾਲੇਰਕੋਟਲਾ ਗੁਰਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਦੁਬਾਰਾ ਜਾਂਚ ਲਈ ਦੋ ਦਿਨ ਦਾ ਭਰੋਸਾ ਦਿੱਤਾ ਗਿਆ ਜਿਸ ’ਤੇ ਕਿਸਾਨ ਆਗੂਆਂ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਧਰਨਾ ਸਮਾਪਤ ਕਰ ਦਿੱਤਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਭੂਦਨ ਦੇ ਕਿਸਾਨ ਬੇਅੰਤ ਸਿੰਘ ਖਿਲਾਫ਼ ਜ਼ਮੀਨੀ ਵਿਵਾਦ ਦੇ ਚਲਦਿਆਂ ਗਲਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਪੁਲੀਸ ਨੂੰ ਇਸ ਮਾਮਲੇ ਦੀ ਤੈਅ ਤੱਕ ਜਾ ਕੇ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਵਿਅਕਤੀ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਾ ਹੋਵੇ।
ਧਰਨੇ ਵਿੱਚ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ, ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ, ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਾਜਿੰਦਰ ਸਿੰਘ ਭੋਗੀਵਾਲ, ਗੁਰਪ੍ਰੀਤ ਸਿੰਘ ਅਮਰਗੜ੍ਹ, ਸੰਦੀਪ ਸਿੰਘ ਉਪੋਕੀ, ਸਵਰਨਜੀਤ ਸਿੰਘ ਦੁਲਮਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisement

ਪੁਲੀਸ ਕਾਨੂੰਨ ਮੁਤਾਬਿਕ ਆਪਣਾ ਕੰਮ ਕਰੇਗੀ: ਐੱਸਐੱਚਓ

ਥਾਣਾ ਸੰਦੌੜ ਦੇ ਐੱਸਐੱਚਓ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਉਚ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਹੋ ਗਈ ਹੈ। ਪੁਲੀਸ ਕਾਨੂੰਨ ਮੁਤਾਬਿਕ ਆਪਣਾ ਕੰਮ ਕਰੇਗੀ।

Advertisement
Author Image

Advertisement
Advertisement
×