For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਕਿਸਾਨਾਂ ਵੱਲੋਂ ਪੁਲੀਸ ਥਾਣੇ ਅੱਗੇ ਪ੍ਰਦਰਸ਼ਨ

07:15 AM Apr 11, 2024 IST
ਜ਼ਮੀਨੀ ਵਿਵਾਦ  ਕਿਸਾਨਾਂ ਵੱਲੋਂ ਪੁਲੀਸ ਥਾਣੇ ਅੱਗੇ ਪ੍ਰਦਰਸ਼ਨ
ਪੁਲੀਸ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ। 
Advertisement

ਮੁਕੰਦ ਸਿੰਘ ਚੀਮਾ
ਸੰਦੌੜ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਾਲੇਰਕੋਟਲਾ ਦੇ ਕਾਰਕੁਨਾਂ ਨੇ ਅੱਜ ਥਾਣਾ ਸੰਦੌੜ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਕੀਤੇ ਪ੍ਰਦਰਸ਼ਨ ਦੌਰਾਨ ਜ਼ਮੀਨੀ ਵਿਵਾਦ ਵਿੱਚ ਇਕ ਕਿਸਾਨ ਖਿਲਾਫ ਸੰਦੌੜ ਪੁਲੀਸ ਵੱਲੋਂ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਸਮੇਤ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਦੌੜ ਪੁਲੀਸ ਨੇ ਅਦਾਲਤ ਦੇ ਹੁਕਮਾਂ ਦੇ ਉਲਟ ਜਾ ਕੇ ਇਕ ਕਿਸਾਨ ਦੇ ਖਿਲਾਫ ਝੂਠਾ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੂਦਨ ਨਾਲ ਸਬੰਧਿਤ ਕਿਸਾਨ ਬੇਅੰਤ ਸਿੰਘ ਪੁੱਤਰ ਬਲਜਿੰਦਰ ਸਿੰਘ, ਅਮਾਮਗੜ੍ਹ ਦੇ ਕਿਸਾਨ ਜੀਵਨ ਸਿੰਘ ਪੁੱਤਰ ਨਿੱਕਾ ਸਿੰਘ ਦੀ ਜ਼ਮੀਨ 2 ਸਾਲਾਂ ਤੋਂ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ ਜਦਕਿ ਜੀਵਨ ਸਿੰਘ ਦੀ ਭਾਣਜੀ ਗੁਰਮੀਤ ਕੌਰ ਜੋ ਆਪਣੇ ਆਪ ਨੂੰ ਜੀਵਨ ਸਿੰਘ ਦੀ ਵਾਰਿਸ ਦੱਸ ਕੇ ਜ਼ਮੀਨ ਉਪਰ ਆਪਣਾ ਹੱਕ ਜਤਾ ਰਹੀ ਹੈ। ਇਸ ਕੇਸ ਦੇ ਸਬੰਧ ਵਿਚ ਸਿਵਲ ਕੋਰਟ ਮਾਲੇਰਕੋਟਲਾ ਵੱਲੋਂ ਜੀਵਨ ਸਿੰਘ ਦੇ ਹੱਕ ’ਚ 18/7/2022 ਨੂੰ ਸਟੇਅ ਦਿੱਤੀ ਹੋਈ ਹੈ। ਕੋਰਟ ਵੱਲੋਂ ਸਟੇਅ ਦਿੱਤੀ ਹੋਣ ਦੇ ਬਾਵਜੂਦ ਗੁਰਮੀਤ ਕੌਰ ਨੇ ਜ਼ਮੀਨ ਵਿਚ ਜਾ ਕੇ ਕਿਸਾਨ ਬੇਅੰਤ ਸਿੰਘ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਿਸਾਨ ਬੇਅੰਤ ਸਿੰਘ ਖਿਲਾਫ ਗਲਤ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਦੇ ਖਿਲਾਫ ਕੀਤਾ ਗਿਆ ਪਰਚਾ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪ੍ਰਦਰਸ਼ਨ ਵਿੱਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਸੰਦੀਪ ਸਿੰਘ ਉਪੋਕੀ ਤੇ ਸਵਰਨਜੀਤ ਸਿੰਘ ਦੁਲਮਾਂ ਆਦਿ ਹਾਜ਼ਰ ਸਨ।

Advertisement

ਐੱਸਐੱਚਓ ਨੇ ਦੋਸ਼ ਨਕਾਰੇ

ਇਸ ਮਾਮਲੇ ਸਬੰਧੀ ਥਾਣਾ ਸੰਦੌੜ ਦੇ ਐੱਸਐੱਚਓ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਗੁਰਮੀਤ ਕੌਰ ਵੱਲੋਂ ਦਿੱਤੀ ਗਈ ਦਰਖਾਸਤ ਦੀ ਪੜਤਾਲ ਕਰਨ ਅਤੇ ਜ਼ਿਲ੍ਹਾ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਉਪਰੰਤ ਹੀ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਯੂਨੀਅਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ।

Advertisement
Author Image

sukhwinder singh

View all posts

Advertisement
Advertisement
×