ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨੀ ਵਿਵਾਦ: ਉਗਰਾਹਾਂ ਤੇ ਡਕੌਂਦਾ ਧੜੇ ਆਹਮੋ-ਸਾਹਮਣੇ

09:01 AM Jul 08, 2023 IST
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਹਾਂਗੀਰ ਵਿੱਚ ਰੈਲੀ ਕਰਦੇ ਹੋਏ।

ਬੀਰਬਲ ਰਿਸ਼ੀ
ਸ਼ੇਰਪੁਰ, 7 ਜੁਲਾਈ
ਪਿੰਡ ਜਹਾਂਗੀਰ ਵਿੱਚ ਵਿਵਾਦਤ ਜ਼ਮੀਨ ਦੇ ਮਾਮਲੇ ਵਿੱਚ ਇੱਕ ਕਿਸਾਨ ਧਿਰ ਵੱਲੋਂ ਕਬਜ਼ੇ ਦਾ ਦਾਅਵਾ ਕਰਦਿਆਂ ਖੇਤਾਂ ਵਿੱਚ ਪੱਕਾ ਮੋਰਚਾ ਸ਼ੁਰੂ ਕਰਨ ਦੇ ਘਟਨਾਕ੍ਰਮ ਮਗਰੋਂ ਦੋ ਕਿਸਾਨ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾਂ ਅਤੇ ਬੀਕੇਯੂ ਡਕੌਂਦਾ (ਬੁਰਜਗਿੱਲ) ਆਹਮੋ-ਸਾਹਮਣੇ ਆ ਗਈਆਂ ਹਨ। ਗ਼ੌਰਤਲਬ ਹੈ ਕਿ ਕਿਰਨਜੀਤ ਕੌਰ ਦਾ ਪਿੰਡ ਦੇ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਨਾਲ ਜ਼ਮੀਨੀ ਝਗੜਾ ਅਦਾਲਤ ਵਿੱਚ ਵਿਚਾਰਨਯੋਗ ਹੈ। ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ਨੂੰ ਝੂਠਾ ਕਰਾਰ ਦੇਣ ਤੇ ਅਦਾਲਤੀ ਪ੍ਰਕਿਰਿਆ ਦੌਰਾਨ ਆਪੋ-ਆਪਣਾ ਕਾਨੂੰਨੀ ਪਲੜਾ ਭਾਰੀ ਹੋਣ ਦੇ ਦਾਅਵੇ ਵੀ ਕੀਤੇ ਗਏ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਉਸ ਸਮੇਂ ਮਾਹੌਲ ਤਣਾਅਪੂਰਵਕ ਬਣ ਗਿਆ ਜਦੋਂ ਉਗਰਾਹਾਂ ਧਿਰ ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਜਹਾਂਗੀਰ, ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਬਲਾਕ ਆਗੂ ਬਲਵੰਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਰਕੁਨਾਂ ਪਹੁੰਚੇ। ਇਸ ਖ਼ਿਲਾਫ਼ ਡਕੌਂਦਾ ਜਥੇਬੰਦੀ ਦੇ ਝੰਡੇ ਹੱਥ ਵਿੱਚ ਫੜ ਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਤੇ ਹੋਰਾਂ ਨੇ ਸੜਕ ’ਤੇ ਲੇਟ ਕੇ ਉਨ੍ਹਾਂ ਰੋਕਣ ਦਾ ਯਤਨ ਕੀਤਾ। ਸਾਬਕਾ ਸਰਪੰਚ ਦੀ ਨੂੰਹ ਰਮਨਦੀਪ ਕੌਰ ਨੇ ਦੋਸ਼ ਲਾਇਆ ਕਿ ਉਗਰਾਹਾਂ ਦੇ ਧੜੇ ਦੇ ਦੋ ਬਲਾਕ ਆਗੂਆਂ ਨੇ ਉਸ ’ਤੇ ਕਥਿਤ ਗੱਡੀ ਚਾੜ੍ਹ ਕੇ ਜ਼ਖ਼ਮੀ ਕਰ ਦਿੱਤਾ। ਉਧਰ, ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੋਸ਼ ਨਕਾਰਦਿਆਂ ਉਲਟਾ ਉਨ੍ਹਾਂ ਦੀ ਗੱਡੀ ’ਤੇ ਦੂਜੀ ਧਿਰ ਵੱਲੋਂ ਹਮਲਾ ਕਰਨ ਅਤੇ ਗੱਡੀ ਦੇ ਸ਼ੀਸ਼ੇ ਭੰਨ੍ਹਣ ਦੇ ਦੋਸ਼ ਲਗਾਏ। ਉਗਰਾਹਾਂ ਧੜੇ ਨੇ ਖੇਤਾਂ ਵਿੱਚ ਪੁੱਜ ਕੇ ਰੋਸ ਰੈਲੀ ਕੀਤੀ।
ਇਸ ਮੌਕੇ ਐਸਡੀਐਮ ਧੂਰੀ ਅਮਿਤ ਗੁਪਤਾ, ਐਸਪੀ ਯੋਗੇਸ਼ ਸ਼ਰਮਾ, ਡੀਐੱਸਪੀ ਕਰਨ ਸੰਧੂ, ਇੰਸਪੈਕਟਰ ਰਮਨਦੀਪ ਸਿੰਘ ਪੁੱਜੇ ਹੋਏ ਸਨ। ਐਸਐਚਓ ਸਦਰ ਜਗਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਕਿਸਾਨ ਜਥੇਬੰਦੀਆਂ ਦਾ ਟਕਰਾਅ ਰੋਕਣ ਲਈ ਗੱਲਬਾਤ ਕੀਤੀ ਜਾ ਰਹੀ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਜਥੇਬੰਦੀ ਨੇ ਬਕਾਇਦਾ ਸੋਚ ਵਿਚਾਰ ਕਰ ਕੇ ਮਰਹੂਮ ਕਿਸਾਨ ਦੀ ਧੀ ਨੂੰ ਸਹਾਰਾ ਦਿੱਤਾ ਹੈ। ਜੇ ਬੁਰਜਗਿੱਲ ਧਿਰ ਵਿਰੋਧ ਕਰੇਗੀ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ।
ਉਧਰ ਬੀਕੇਯੂ ਡਕੌਂਦਾ ਦੇ ਸੂਬਾਈ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਉਨ੍ਹਾਂ ਅੱਠ ਜੁਲਾਈ ਨੂੰ ਮੀਟਿੰਗ ਸੱਦੀ ਹੈ।

Advertisement

Advertisement
Tags :
(ਉਗਰਾਹਾਂ)ਆਹਮੋ-ਸਾਹਮਣੇਜ਼ਮੀਨੀਡਕੌਂਦਾਧਡ਼ੇਵਿਵਾਦ:
Advertisement