For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਕੁੱਟਮਾਰ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

08:36 AM Jul 20, 2023 IST
ਜ਼ਮੀਨੀ ਵਿਵਾਦ  ਕੁੱਟਮਾਰ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
Advertisement

ਰਤੀਆ (ਪੱਤਰ ਪ੍ਰੇਰਕ): ਪਿੰਡ ਤਾਮਸਪੁਰਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸਦਰ ਥਾਣਾ ਦੀ ਪੁਲੀਸ ਨੇ ਪਿੰਡ ਦੇ ਰੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਭਰਾ ਜਗਰੂਪ ਸਿੰਘ ਅਤੇ ਭਤੀਜੇ ਰਾਜਵਿੰਦਰ ਉਰਫ ਨਰਸੀ ਖਿਲਾਫ਼ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਕਰੀਬ 11 ਏਕੜ ਜ਼ਮੀਨ ਉਸ ਦੀ ਮਾਤਾ ਦੇ ਨਾਮ ਸੀ। ਉਸ ਨੇ ਦੱਸਿਆ ਕਿ 4 ਏਕੜ ਜ਼ਮੀਨ ਉਸ ਦੀ ਮਾਤਾ ਨੇ ਉਸ ਦੇ ਨਾਮ ਕਰਵਾ ਦਿੱਤੀ ਸੀ, ਜਦੋਂਕਿ ਹੋਰ 4 ਏਕੜ ਜ਼ਮੀਨ ਉਸ ਦੇ ਭਰਾ ਦੇ ਨਾਮ ਕਰਵਾਉਣ ਲਈ ਕਾਗਜ਼ ਤਿਆਰ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਬੀਤੇ ਦਨਿ ਦੁਪਹਿਰ 1 ਵਜੇ ਜਦੋਂ ਉਹ ਆਪਣੀ ਮਾਤਾ ਲਤਾ ਕੌਰ ਅਤੇ ਪਤਨੀ ਸੁਰਜੀਤ ਕੌਰ ਨਾਲ ਘਰ ਵਿਚ ਸੀ ਤਾਂ ਉਸ ਦੌਰਾਨ ਉਸ ਦਾ ਭਰਾ ਜਗਰੂਪ ਸਿੰਘ ਅਤੇ ਉਸ ਦੇ ਲੜਕੇ ਰਾਜਵਿੰਦਰ ਨੇ ਉਸ ਦੇ ਸਿਰ ’ਚ ਬੈਟ ਮਾਰਿਆ। ਇਸ ਦੌਰਾਨ ਉਸ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ।

Advertisement

Advertisement
Advertisement
Tags :
Author Image

joginder kumar

View all posts

Advertisement