ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨੀ ਝਗੜਾ: ਮ੍ਰਿਤਕਾਂ ਖ਼ਿਲਾਫ਼ ਕੇਸ ਦਰਜ

06:37 AM Jun 28, 2024 IST

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਜੂਨ
ਪਿੰਡ ਚਤਰ ਨਗਰ ਵਿਖੇ ਬੀਤੇ ਕੱਲ੍ਹ ਜ਼ਮੀਨੀ ਝਗੜੇ ਵਿੱਚ ਹੋਈ ਗੋਲ਼ੀਬਾਰੀ ਸਬੰਧੀ ਪੁਲੀਸ ਨੇ ਹਰਜਿੰਦਰ ਸਿੰਘ ਵਾਸੀ ਪਿੰਡ ਚਤਰ ਨਗਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਪਿਓ-ਪੁੱਤਰ ਦਿਲਬਾਗ ਸਿੰਘ ਅਤੇ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਜਿੰਦਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ 26 ਜੂਨ ਸਵੇਰੇ ਉਹ ਆਪਣੇ ਭਰਾ ਸਤਵਿੰਦਰ ਸਿੰਘ, ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਸਨ ਤਾਂ ਦਿਲਬਾਗ ਸਿੰਘ, ਜਸਵਿੰਦਰ ਸਿੰਘ, ਉਨ੍ਹਾਂ ਦੇ ਨੌਕਰ ਬਲਜਿੰਦਰ ਸਿੰਘ ਤੇ ਸੁੱਖਾ ਸਿੰਘ ਵਾਸੀਆਨ ਚਤਰ ਨਗਰ, ਰਿੰਕੂ ਵਾਸੀ ਨੌਗਾਵਾਂ ਤੇ 3 ਹੋਰ ਨਾਮਾਲੂਮ ਵਿਅਕਤੀ ਆਏ, ਦਿਲਬਾਗ ਸਿੰਘ ਦੇ ਹੱਥ ਵਿੱਚ ਪਿਸਤੌਲ ਅਤੇ ਜਸਵਿੰਦਰ ਸਿੰਘ ਦੇ ਹੱਥ ਵਿੱਚ 12 ਬੋਰ ਗੰਨ ਸੀ, ਤਾਂ ਜਸਵਿੰਦਰ ਸਿੰਘ ਨੇ ਆਉਂਦੇ ਹੀ ਉਸ ਦੇ ਭਰਾ ’ਤੇ 12 ਬੋਰ ਰਾਈਫ਼ਲ ਨਾਲ ਫਾਇਰ ਕੀਤਾ, ਜੋ ਉਸ ਦੀ ਛਾਤੀ ਵਿੱਚ ਲੱਗਾ, ਜਿਸ ਕਾਰਨ ਉਹ ਧਰਤੀ ਪਰ ਡਿੱਗ ਪਿਆ ਅਤੇ ਫਿਰ ਜਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਹਥਿਆਰਾਂ ਨਾਲ ਹਰਪ੍ਰੀਤ ਸਿੰਘ ਪਰ ਕਈ ਫਾਇਰ ਕੀਤੇ, ਜੋ ਹਰਪ੍ਰੀਤ ਸਿੰਘ ਦੇ ਪੇਟ ਤੇ ਖੱਬੀ ਬਾਂਹ ਪਰ ਲੱਗੇ, ਉਹ ਖ਼ੁਦ ਬਚਾਉਣ ਲਈ ਉਨ੍ਹਾਂ ਪਾਸ ਗਿਆ ਤਾਂ ਜਸਵਿੰਦਰ ਸਿੰਘ ਨੇ ਆਪਣੀ 12 ਬੋਰ ਨਾਲ ਫਾਇਰ ਕੀਤਾ, ਉਸ ਦੇ ਖੱਬੇ ਕੰਨ ’ਤੇ ਲੱਗਿਆ, ਜਦੋਂ ਦੁਬਾਰਾ ਜਸਵਿੰਦਰ ਸਿੰਘ ਫਾਇਰ ਕਰਨ ਲੱਗਿਆ ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਆਪਣਾ ਬਚਾਅ ਕਰਦੇ ਹੋਏ ਉਸ ਨੇ ਮੁਲਜ਼ਮਾਂ ’ਤੇ ਡੰਡੇ ਨਾਲ ਵਾਰ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਆਏ ਨੌਕਰ ਫ਼ਰਾਰ ਹੋ ਗਏ। ਉਸ ਦੇ ਭਰਾ ਸਤਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

Advertisement

Advertisement
Advertisement