ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨੀ ਵਿਵਾਦ: ਬੀਕੇਯੂ ਏਕਤਾ ਉਗਰਾਹਾਂ ਦਾ ਜਹਾਂਗੀਰ ਦੇ ਖੇਤਾਂ ’ਚ ਪੱਕਾ ਧਰਨਾ ਜਾਰੀ

09:13 AM Jul 17, 2023 IST

ਪੱਤਰ ਪ੍ਰੇਰਕ
ਸ਼ੇਰਪੁਰ, 16 ਜੁਲਾਈ
ਜ਼ਮੀਨੀ ਵਿਵਾਦ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਹਾਂਗੀਰ ਦੀ ਵਿਵਾਦਤ ਜ਼ਮੀਨ ’ਚ ਚੱਲ ਰਿਹਾ ਪੱਕਾ ਧਰਨਾ ਅੱਜ 10ਵੇਂ ਦਨਿ ਵੀ ਜਾਰੀ ਰਿਹਾ। ਗੌਰਤਲਬ ਹੈ ਕਿ ਜਹਾਂਗੀਰ ਮਾਮਲੇ ‘ਚ ਬੀਕੇਯੂ ਏਕਤਾ ਉਗਰਾਹਾਂ ਦੀ ਵਿਰੋਧੀ ਧਿਰ ਦੇ ਹੱਕ ਵਿੱਚ ਡਟੀ ਬੀਕੇਯੂ ਡਕੌਂਦਾ ਵੱਲੋਂ ਸਦਰ ਥਾਣਾ ਅੱਗੇ ਚੱਲ ਰਿਹਾ ਸਮਾਨਅੰਤਰ ਧਰਨਾ ਡਕੌਂਦਾ ਦੀ ਬੁਰਜਗਿੱਲ ਧਿਰ ਨੇ ਬੀਤੇ ਕੱਲ੍ਹ ਹੀ ਵਾਪਸ ਲੈ ਲਿਆ ਸੀ .ਅੱਜ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਕਿਹਾ ਕਿ ਉਨ੍ਹਾਂ ਲੰਬੇ ਸਮੇਂ ਤੋਂ ਅਫਸ਼ਰਸ਼ਾਹੀ ਕੋਲ ਮਾਮਲੇ ਦੀ ਨਿਪਟਾਰੇ ਦੀਆਂ ਅਪੀਲਾਂ ਦਲੀਲਾਂ ਪੇਸ਼ ਕੀਤੀਆਂ ਪਰ ਇਸ ਮਾਮਲੇ ਪ੍ਰਤੀ ਗੰਭੀਰਤਾ ਨਾ ਵਿਖਾਉਣ ਕਾਰਨ ਉਨ੍ਹਾਂ ਨੂੰ ਪੱਕੇ ਧਰਨੇ ਦਾ ਰਸਤਾ ਅਖਤਿਆਰ ਕਰਨਾ ਪਿਆ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪਿੰਡ ਜੌਲੀਆਂ ਤੇ ਜਹਾਂਗੀਰ ਦੇ ਇੱਕੋ ਸਮੇਂ ਜ਼ਮੀਨੀ ਵਿਵਾਦ ਦੇ ਮੱਦੇਨਜ਼ਰ ਚੱਲ ਦੋ ਧਰਨਿਆਂ ਦੇ ਨਾਲ-ਨਾਲ ਇਨ੍ਹਾਂ ਸਮੱਸਿਆਵਾਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪ ਵਿਰੁੱਧ 18 ਜੁਲਾਈ ਨੂੰ ਸੰਗਰੂਰ ਵਿਖੇ ਲਗਾਇਆ ਜਾਣ ਵਾਲਾ ਧਰਨਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ।

Advertisement

Advertisement
Tags :
(ਉਗਰਾਹਾਂ)ਏਕਤਾਖੇਤਾਂਜਹਾਂਗੀਰਜ਼ਮੀਨੀਜਾਰੀਧਰਨਾਪੱਕਾਬੀਕੇਯੂਵਿਵਾਦ:
Advertisement