For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਵਿਵਾਦ: ਪੰਜਾਬ ਪੁਲੀਸ ਦੇ ਏਐੱਸਆਈ ਸਣੇ 2 ਖ਼ਿਲਾਫ ਕੇਸ

08:04 AM Jun 12, 2024 IST
ਜ਼ਮੀਨੀ ਵਿਵਾਦ  ਪੰਜਾਬ ਪੁਲੀਸ ਦੇ ਏਐੱਸਆਈ ਸਣੇ 2 ਖ਼ਿਲਾਫ ਕੇਸ
Advertisement

ਪੱਤਰ ਪ੍ਰੇਰਕ
ਰਤੀਆ, 11 ਜੂਨ
ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਥੇ ਸਥਾਨਕ ਪੁਲੀਸ ਨੇ ਪੰਜਾਬ ਪੁਲੀਸ ਦੇ ਏਐੱਸਆਈ ਸਣੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਥੋਂ ਦੇ ਪਿੰਡ ਮਹਿਮਦਕੀ ਵਿੱਚ ਹੋਏ ਜ਼ਮੀਨੀ ਵਿਵਾਦ ਦੇ ਚੱਲਦੇ ਸਦਰ ਥਾਣਾ ਪੁਲੀਸ ਨੇ ਪੰਜਾਬ ਦੇ ਮੋਫਰ ਵਾਸੀ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਪੰਜਾਬ ਪੁਲੀਸ ਦੇ ਏਐੱਸਆਈ ਅਤੇ ਸੁਰੱਖਿਆਕਰਮੀ ਸੰਸਾਰ ਸਿੰਘ ਅਤੇ ਮੇਹਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ| ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਦੁਪਹਿਰ ਜਦੋਂ ਉਹ ਆਪਣੇ ਖੇਤ ਵਿੱਚ ਸੀ ਤਾਂ ਇਸ ਦੌਰਾਨ ਹੀ ਮੋਫਰ ਵਾਸੀ ਮੇਹਰ ਸਿੰਘ ਅਤੇ ਹਾਈਕੋਰਟ ਦੇ ਆਦੇਸ਼ ’ਤੇ ਲੱਗੇ ਸੁਰੱਖਿਆ ਕਰਮਚਾਰੀ ਸੰਸਾਰ ਸਿੰਘ ਜੋ ਕਿ ਪੰਜਾਬ ਪੁਲੀਸ ਕਰਮਚਾਰੀ ਹੈ, ਉਸ ਦੇ ਖੇਤ ਵਿਚ ਆ ਗਏ ਅਤੇ ਖੇਤ ਵਿਚ ਪਾਈਪਲਾਈਨ ਪੁੱਟਣ ਲੱਗੇ| ਉਨ੍ਹਾਂ ਦੱਸਿਆ ਕਿ ਮੇਹਰ ਸਿੰਘ ਜਿਸ ਸਥਾਨ ’ਤੇ ਪਾਈਪ ਲਾਈਨ ਲਗਾ ਰਿਹਾ ਸੀ, ਉਸ ਜ਼ਮੀਨ ’ਤੇ ਅਦਾਲਤ ਨੇ ਸਟੇਅ ਦਿੱਤਾ ਸੀ ਅਤੇ ਜਦੋਂ ਇਸ ਲਈ ਉਸ ਨੇ ਰੋਕਿਆ ਤਾਂ ਉਹ ਡਰਾਉਣ ਧਮਕਾਉਣ ਲੱਗਿਆ| ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਸ ਨੇ ਸਬੰਧਤ ਪਾਈਪ ਲਾਈਨ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਹੀ ਬੁਰਾ ਭਲਾ ਬੋਲਦੇ ਹੋਏ ਏਐੱਸਆਈ ਸੰਸਾਰ ਸਿੰਘ ਨੇ ਆਪਣੀ ਸਰਕਾਰੀ ਪਿਸਟਲ ਦਿਖਾ ਕੇ ਡਰਾਇਆ ਅਤੇ ਫੋਨ ਵੀ ਖੋਹ ਲਿਆ| ਇਸ ਦੌਰਾਨ ਉਹ ਕਾਫ਼ੀ ਸਹਿਮ ਗਿਆ। ਮਗਰੋਂ ਇਨ੍ਹਾਂ ਵਿਅਕਤੀਆਂ ਨੇ ਲੋਹੇ ਦੀ ਐਂਗਲ ਨਾਲ ਹੀ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ| ਉਸ ਨੇ ਦੱਸਿਆ ਕਿ ਮੇਹਰ ਸਿੰਘ, ਜਿਸ ਗੱਡੀ ਵਿਚ ਆਇਆ ਸੀ, ਉਸ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਲੱਗੀ ਸੀ ਅਤੇ ਉਸ ਦੇ ਅੰਦਰੋਂ ਕ੍ਰਿਪਾਨ ਅਤੇ ਲੱਕੜ ਆਦਿ ਕੱਢ ਲਿਆਇਆ। ਇਸ ਦੌਰਾਨ ਮੁੜ ਪੁਲੀਸ ਕਰਮਚਾਰੀ ਨੇ ਆਪਣੀ ਸਰਕਾਰੀ ਪਿਸਤੌਲ ਕੱਢ ਲਈ, ਜਿਸ ਕਾਰਨ ਉਹ ਡਰ ਗਿਆ| ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਉਪਰੰਤ ਉਹ ਪਹਿਲਾਂ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਆ ਗਿਆ ਸੀ, ਜਿੱਥੋਂ ਉਸ ਨੂੰ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ|
ਉਸ ਦਾ ਮੇਹਰ ਸਿੰਘ ਨਾਲ ਜ਼ਮੀਨ ਦਾ ਝਗੜਾ ਹੈ ਅਤੇ ਇਸ ਸਬੰਧ ਵਿਚ ਬੁਢਲਾਡਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ| ਉਸ ਨੇ ਦੱਸਿਆ ਕਿ ਮੇਹਰ ਸਿੰਘ ਸਰਕਾਰ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਉਹ ਆਪਣੇ ਗੰਨਮੈਨ ਦਾ ਗਲਤ ਫਾਇਦਾ ਉਠਾਉਂਦਾ ਹੈ ਅਤੇ ਆਮ ਲੋਕਾਂ ਨੂੰ ਡਰਾਉਂਦਾ ਹੈ, ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ| ਪੁਲੀਸ ਨੇ ਸ਼ਿਕਾਇਤ ਸਬੰਧੀ ਪੁਲੀਸ ਕਰਮੀ ਅਤੇ ਮੇਹਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Advertisement

Advertisement
Author Image

joginder kumar

View all posts

Advertisement
Advertisement
×