ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹਿਰ ਦੇ ਚੌਕਾਂ ’ਚ ਲਾਈਆਂ ਬੱਤੀਆਂ ਮਹੀਨਿਆਂ ਤੋਂ ਖਰਾਬ

07:54 AM Oct 16, 2024 IST
ਕੇਪੀਐੱਮ ਚੌਕ ’ਚ ਆਵਾਜਾਈ ਸੰਕੇਤਕ ਯੰਤਰ ਚਾਲੂ ਨਾ ਹੋਣ ਕਾਰਨ ਲੱਗਿਆ ਜਾਮ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਅਕਤੂਬਰ
ਸ਼ਹਿਰ ਦੇ ਆਵਾਜਾਈ ਪ੍ਰਬੰਧ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਸਥਾਨਕ ਗਰੇਵਾਲ ਚੌਕ, ਕੇਪੀਐੱਮ ਅਤੇ ਟਰੱਕ ਯੂਨੀਅਨ ਚੌਕ ’ਚ ਲਾਏ ਗਏ ਆਵਾਜਾਈ ਸੰਕੇਤਕ ਯੰਤਰ (ਆਵਾਜਾਈ ਬੱਤੀਆਂ) ਕਈ ਮਹੀਨਿਆਂ ਤੋਂ ਖ਼ਰਾਬ ਹਨ, ਜਿਸ ਕਾਰਨ ਉਕਤ ਚੌਰਾਹਿਆਂ ’ਚ ਨਿੱਤ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ ਹਨ। ਇਨ੍ਹਾਂ ਚੌਰਾਹਿਆਂ ਤੋਂ ਬਿਨਾਂ ਰੋਕ -ਟੋਕ ਤੋਂ ਆਪ- ਮੁਹਾਰੇ ਗੁਜ਼ਰਦੇ ਵਾਹਨਾਂ ਕਰਕੇ ਹਰ ਵਕਤ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਕ ਤਾਂ ਮਾਲੇਰਕੋਟਲਾ ਜ਼ਿਲ੍ਹਾ ਬਣਨ ਕਰਕੇ ਲੋਕਾਂ ਦਾ ਆਪਣੇ ਦਫ਼ਤਰੀ ਕੰਮਾਂ -ਕਾਰਾਂ ਅਤੇ ਹੋਰਨਾਂ ਕੰਮਾਂ ਅਤੇ ਲੋੜਾਂ ਦੀ ਪੂਰਤੀ ਲਈ ਸ਼ਹਿਰ ਲਈ ਆਉਣ -ਜਾਣ ਵਧਣ ਨਾਲ ਸ਼ਹਿਰ ਅੰਦਰ ਵਾਹਨਾਂ ਦੀ ਗਿਣਤੀ ਵਧ ਗਈ ਹੈ। ਆਲ਼ੇ -ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵੀ ਇਹ ਚੌਕ ਸ਼ਹਿਰ ਲਈ ਦਾਖ਼ਲਾ ਬਿੰਦੂ ਹਨ। ਦੂਜਾ ਇਹ ਚੌਰਾਹੇ ਲੁਧਿਆਣਾ-ਸੰਗਰੂਰ (ਰਾਜ ਮਾਰਗ 11), ਮਾਲੇਰਕੋਟਲਾ -ਚੰਡੀਗੜ੍ਹ ਵਾਇਆ ਖੰਨਾ ( ਮੁੱਖ ਜ਼ਿਲ੍ਹਾ ਮਾਰਗ 33), ਮਾਲੇਰਕੋਟਲਾ-ਪਟਿਆਲਾ (ਜ਼ਿਲ੍ਹਾ ਮੁੱਖ ਮਾਰਗ 32) ਸੜਕ ’ਤੇ ਸਥਿਤ ਹੋਣ ਕਾਰਨ ਇਹ ਸ਼ਹਿਰ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਚੌਰਾਹੇ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਨੇ ਕਿਹਾ ਕਿ ਗਰੇਵਾਲ ਚੌਕ .ਚ ਨਵਾਂ ਟਰੈਫ਼ਿਕ ਸਿਗਨਲ ਸੈੱਟਅੱਪ ਲਾਉਣ ,ਕੇਪੀਐੱਮ ਚੌਕ ਅਤੇ ਟਰੱਕ ਯੂਨੀਅਨ ਚੌਕ ’ਚ ਲੱਗੇ ਆਵਾਜਾਈ ਸੰਕੇਤਕ ਯੰਤਰਾਂ ਦੀ ਮੁਰੰਮਤ ਦਾ ਐਸਟੀਮੇਟ ਪਾਸ ਹੋ ਗਿਆ ਹੈ। ਕੌਂਸਲ ਦੇ ਹਾਊਸ ਦੀ ਹੋਣ ਵਾਲੀ ਬੈਠਕ ‘ਚ ਇਸ ਸਬੰਧੀ ਟੈਂਡਰ ਲਾਉਣ ਦੀ ਮਨਜ਼ੂਰੀ ਲੈ ਕੇ ਜਲਦੀ ਹੀ ਇਨ੍ਹਾਂ ਟਰੈਫ਼ਿਕ ਸਿਗਨਲਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।

Advertisement

Advertisement