For the best experience, open
https://m.punjabitribuneonline.com
on your mobile browser.
Advertisement

ਲਾਲੂ ਯਾਦਵ ਵੱਲੋਂ ਨਿਤੀਸ਼ ਕੁਮਾਰ ਨਾਲ ਮੁਲਾਕਾਤ

08:26 AM Jan 20, 2024 IST
ਲਾਲੂ ਯਾਦਵ ਵੱਲੋਂ ਨਿਤੀਸ਼ ਕੁਮਾਰ ਨਾਲ ਮੁਲਾਕਾਤ
Advertisement

ਪਟਨਾ, 19 ਜਨਵਰੀ
ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂਨਾਈਟਿਡ) ਮੁਖੀ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲਾਲੂ ਪ੍ਰਸਾਦ ਦੇ ਬੇਟੇ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਮੀਟਿੰਗ ਆਪਣੀ ਰਿਹਾਇਸ਼ ’ਤੇ ਪਰਤੇ ਤੇਜਸਵੀ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਫੁੱਟ ਦੀਆਂ ਅਫਵਾਹਾਂ ‘ਜ਼ਮੀਨੀ ਹਕੀਕਤ’ ਤੋਂ ਵੱਖ ਹਨ। ਤੇਜਸਵੀ ਨੇ ਕਿਹਾ, ‘‘ਮੈਨੂੰ ਦੁੱਖ ਹੁੰਦਾ ਹੈ ਜਦੋਂ ਤੁਸੀਂ ਅਜਿਹੇ ਸਵਾਲ ਪੁੱਛਦੇ ਹੋ ਜਿਹੜੇ ਜ਼ਮੀਨੀ ਹਕੀਕਤ ਤੋਂ ਵੱਖ ਹੁੰਦੇ ਹਨ। ਆਖਰ ਇਸ ਗੱਲ ਨੂੰ ਲੈ ਕੇ ਇੰਨੀ ਬੇਚੈਨੀ ਕਿਉਂ ਹੈ ਕਿ ਮਹਾਗਠਬੰਧਨ ਵਿੱਚ ਸੀਟਾਂ ਦੀ ਵੰਡ ਕਦੋਂ ਅੰਤਿਮ ਰੂਪ ਲੈ ਸਕਦੀ ਹੈ? ਕੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੇ ਇਸ ਨੂੰ ਆਪਣੇ ਖੇਮੇ ਵਿੱਚ ਸੁਲਝਾ ਲਿਆ ਹੈ? ਕਿਸੇ ਨੂੰ ਇਸ ਪ੍ਰਵਾਹ ਨਹੀਂ ਹੈ।’’ ਇੱਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਆਰਜੇਡੀ ਅਤੇ ਜੇਡੀ(ਯੂ) ਮਜ਼ਬੂਤੀ ਨਾਲ ਇੱਕਜੁਟ ਹਨ ਅਤੇ ਭਾਜਪਾ ਨੂੰ ਹਰਾਉਣ ਲਈ ਲੋਕ ਸਭਾ ਚੋਣਾਂ ਮਿਲ ਕੇ ਲੜਨਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×